ਮੁੰਬਈ: ਬਾਲੀਵੁੱਡ ਦੀ ਕੁਈਨ ਕੰਗਨਾ ਰਨੌਤ ਦੀ ਕਾਫੀ ਫੈਨ ਫੌਲੋਇੰਗ ਹੈ ਪਰ ਹੁਣ ਇਸ ਲਿਸਟ ਵਿੱਚ ਸਦਾਬਹਾਰ ਕਲਾਕਾਰਾ ਰੇਖਾ ਵੀ ਸ਼ਾਮਲ ਹੋ ਗਈ। ਇੱਕ ਇੰਟਰਵਿਊ ਦੌਰਾਨ ਰੇਖਾ ਨੇ ਦੱਸਿਆ ਕਿ ਕੰਗਨਾ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਹੈ। ਰੇਖਾ ਨੇ ਕਿਹਾ, "ਮੈਂ ਕੰਗਨਾ ਦੀ ਹਰ ਫਿਲਮ ਵੇਖਦੀ ਹਾਂ ਪਰ ਮੇਰੀ ਪਸੰਦੀਦਾ ਫਿਲਮ 'ਰਿਵੌਲਵਰ ਰਾਣੀ' ਹੈ।"
ਕੰਗਨਾ ਦੀ ਇਹ ਫਿਲਮ ਬੌਕਸ ਆਫਿਸ 'ਤੇ ਨਹੀਂ ਚੱਲ ਸਕੀ ਸੀ ਪਰ ਰੇਖਾ ਨੂੰ ਬੇਹੱਦ ਪਸੰਦ ਆਈ। ਫਿਲਹਾਲ ਕੰਗਨਾ ਅਮਰੀਕਾ ਵਿੱਚ ਫਿਲਮ 'ਸਿਮਰਨ' ਲਈ ਤਿਆਰੀ ਕਰ ਰਹੀ ਹੈ। ਇਸ ਵਿੱਚ ਕੰਗਨਾ ਇੱਕ ਗੁਜਰਾਤੀ ਐਨ.ਆਰ.ਆਈ. ਦਾ ਕਿਰਦਾਰ ਨਿਭਾਅ ਰਹੀ ਹੈ।