ਮੁੰਬਈ: ਕ੍ਰਿਕੇਟਰ ਧੋਨੀ 'ਤੇ ਅਧਾਰਤ ਫਿਲਮ 'ਐਮ.ਐਸ. ਧੋਨੀ: ਦ ਅਨਟੋਲਡ ਸਟੋਰੀ' ਝਾਰਖੰਡ ਵਿੱਚ ਟੈਕਸ ਫਰੀ ਕਰ ਦਿੱਤੀ ਗਈ ਹੈ। ਝਾਰਖੰਡ ਸਰਕਾਰ ਨੇ ਫਿਲਮ ਨੂੰ ਟੈਕਸ ਫਰੀ ਕਰ ਦਿੱਤਾ ਹੈ ਕਿਉਂਕਿ ਧੋਨੀ ਉੱਥੋਂ ਦੇ ਹਨ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਫਿਲਮ ਦੇ ਨਿਰਮਾਤਾ ਨੇ ਕਿਹਾ, ਧੋਨੀ ਰਾਂਚੀ ਵਿੱਚ ਪੈਦਾ ਹੋਏ ਸਨ। ਉੱਥੋਂ ਉਨ੍ਹਾਂ ਦਾ ਸਫਰ ਸ਼ੁਰੂ ਹੋਇਆ ਸੀ। ਅਸੀਂ ਝਾਰਖੰਡ ਸਰਕਾਰ ਦੇ ਬੇਹੱਦ ਧੰਨਵਾਦੀ ਹਾਂ ਕਿ ਉਹ ਖੁੱਲ੍ਹੀਆਂ ਬਾਹਾਂ ਨਾਲ ਫਿਲਮ ਦਾ ਸਵਾਗਤ ਕਰ ਰਹੇ ਹਨ।
ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਧੋਨੀ ਰੇਲਵੇ ਵਿੱਚ ਕੰਮ ਕਰਨ ਵਾਲੇ ਤੋਂ ਸਿੱਧਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਬਣੇ। ਫਿਲਮ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਧੋਨੀ ਦਾ ਕਿਰਦਾਰ ਨਿਭਾਅ ਰਹੇ ਹਨ।