ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਬਹੁਤ ਜਲਦ ਹਾਲੀਵੁੱਡ ਡੈਬਿਉ ਕਰੇਗੀ। ਹਾਲ ਹੀ ਵਿੱਚ ਇੱਕ ਅਮਰੀਕਨ ਟੀਵੀ ਸ਼ੋਅ ਦੌਰਾਨ ਉਨ੍ਹਾਂ ਨੂੰ ਇਸ ਬਾਰੇ ਖਾਸ ਸਵਾਲ ਪੁੱਛਿਆ ਗਿਆ। ਪ੍ਰਿਅੰਕਾ ਨੂੰ ਪੁੱਛਿਆ ਗਿਆ ਕਿ ਉਹ ਅਗਲੇ ਜੇਮਸ ਬੌਂਡ ਦੀ ਹੀਰੋਇਨ ਬਣਨਾ ਚਾਹੇਗੀ। ਇਸ ਦਾ ਬੇਹੱਦ ਦਿਲਚਸਪ ਜਵਾਬ ਪੀਸੀ ਨੇ ਦਿੱਤਾ। ਉਨ੍ਹਾਂ ਕਿਹਾ, ਮੈਂ ਜੇਮਸ ਬੌਂਡ ਦੀ ਹੀਰੋਇਨ ਨਹੀਂ ਬਲਕਿ ਖੁਦ ਜੇਮਸ ਬੌਂਡ ਬਣਨਾ ਚਾਹਵਾਂਗੀ, ਕਿਉਂ ਨਾ ਇਸ ਵਾਰ ਇੱਕ ਫੀਮੇਲ ਬੌਂਡ ਰੱਖੀ ਜਾਏ।

ਸੋ ਪੀਸੀ ਦੇ ਜਵਾਬ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦੇ ਵੱਡੇ ਸੁਫਨੇ ਹਨ ਤੇ ਉਹ ਜਲਦ ਉਨ੍ਹਾਂ ਨੂੰ ਹਾਸਲ ਵੀ ਕਰ ਲਏਗੀ।