1…..“ਸੱਤ ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਬਾਲੀਵੁੱਡ ਫਿਲਮ ’31 ਅਕਤੂਬਰ 1984′ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਇਨਸਾਫ ਦੁਆਵੇਗੀ।” ਫਿਲਮ ਦੀ ਮੁੱਖ ਅਦਾਕਾਰਾ ਸੋਹਾ ਨੂੰ ਲੱਗਦਾ ਹੈ ਕਿ ਬਾਲੀਵੁੱਡ ਕਾਫੀ ਪ੍ਰਭਾਵਸ਼ਾਲੀ ਹੈ ਤੇ ਜ਼ਰੂਰ ਫਿਲਮ ਤੋਂ ਬਾਅਦ ਇਸ ਮੁੱਦੇ ‘ਤੇ ਕੁਝ ਕੀਤਾ ਜਾਏਗਾ। ਉਨ੍ਹਾਂ ਕਿਹਾ, “32 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ।
2….ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਨਵਾਂ ਗੀਤ 'do you know' ਰਿਲੀਜ਼ ਹੋ ਗਿਆ ਹੈ । ਗੀਤ ਦੀ ਵੀਡੀਓ ਕਾਫੀ ਲਗਜ਼ਰੀ ਸਟਾਇਲ ਚ ਬਣਾਈ ਗਈ ਹੈ। ਦਿਲਜੀਤ ਦਾ ਵੀ ਕੁਝ ਅਲਗ ਅੰਦਾਜ਼ ਵੇਖਣ ਨੂੰ ਮਿਲ ਰਿਹੈ । ਪਰ ਗੀਤ ਦੇ ਬੋਲ ਜ਼ਿਆਦਾ ਦਮਦਾਰ ਨਹੀਂ ਲਗ ਰਹੇ।
3….ਕ੍ਰਿਕੇਟ ਦੇ ਭਗਵਾਨ ਕਹੇ ਜਾਂਦੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਫਿਲਮ 'ਚ ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦੀ ਖੇਡ ਦੀ ਤਾਰੀਫ ਕੀਤੀ ਹੈ। ਸੁਸਾਂਤ ਨੇ ਇਕ ਇਵੈਂਟ ਦੌਰਾਨ ਦੱਸਿਆ ਮੈਂ ਉਹਨਾੰ ਨੂੰ ਮਿਲਿਆ ਨਹੀਂ ਮੈਂ ਤਾਂ ਬਸ ਅਭਿਆਸ ਕਰ ਰਿਹਾ ਸੀ ਸਚਿਨ ਸਰ ਨੇ ਮੈਨੂੰ ਵੇਖਿਆ ਅਤੇ ਕਿਰਨ ਮੋਰੇ ਤੋਂ ਪੁੱਛਿਆ ਕਿ ਉਹ ਮੁੰਡਾ ਕਿਸ ਲਈ ਖੇਡਦਾ ਹੈ ਮੇਰੇ ਲਈ ਇਨਾ ਹੀ ਕਾਫੀ ਸੀ।
4…..ਅਭਿਨੇਤਰੀ ਆਲੀਆ ਭੱਟ ਨੂੰ ਟਵਿਟਰ ਤੇ ਫੌਲੋ ਕਰਨ ਵਾਲਿਆ ਦੀ ਗਿਣਤੀ 90 ਲੱਖ ਦਾ ਆਂਕੜਾਂ ਪਾਰ ਕਰ ਗਈ ਹੈ। ਅਭਿਨੇਤਰੀ ਇਸਤੋਂ ਬੇਹਦ ਖੁਸ਼ ਹੈ। ਆਲਿਆ ਨੇ ਟਵੀਟ ਕੀਤਾ ਤੁਹਾਡੇ ਲੋਕਾਂ ਦੇ ਪਿਆਰ ਲਈ ਧੰਨਵਾਦ, 90 ਲੱਖ ਲੋਕਾਂ ਦਾ ਪਿਆਰ ਸਚ ਵਿੱਚ ਅਦਭੁਤ ਹੈ ਹਮੇਸ਼ਾ ਮਨੋਰੰਜਨ ਅਤੇ ਖੂਬ ਸਾਰਾ ਪਿਆਰ ਬਿਖੇਰਨ ਦੀ ਉਮੀਦ ਕਰਦੀ ਹੈ।
5…..ਇਸ ਸਾਲ ਦੀ ਮੋਸਟ ਅਵੇਟਡ ਫਿਲਮ 'ਐ ਦਿਲ ਹੈ ਮੁਸ਼ਕਿਲ' ਦਾ ਟ੍ਰੇਲਰ ਰਿਲੀਜ਼ ਹੋਗਿਆ 2 ਮਿਨਟ 25 ਸੈਂਕੇਡ ਦੇ ਇਸ ਟੀਜ਼ਰ ਚ ਇਕ ਤਰਫਾ ਪਿਆਰ, ਡੂੰਘੀ ਦੋਸਤੀ ਅਤੇ ਟੁਟੇ ਦਿਲ ਦੀ ਕਹਾਣੀ ਦੀ ਝਲਕ ਦਿਖਾਈ ਗਈ ਹੈ। ਫਿਲਮ ਚ ਰਣਬੀਰ ਕਪੂਰ ਐਸ਼ਵਰਿਆ ਰਾਏ ਅਤੇ ਅਨੁਸ਼ਕਾ ਸ਼ਰਮਾ ਦੇ ਇਲਾਵਾ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਵੀ ਹਨ ਜਿਨਾਂ ਕਾਰਨ ਨਿਰਦੇਸ਼ਕ ਕਰਨ ਜੌਹਰ ਨੂੰ ਆਲੋਚਨਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।