The Kapil Sharma Show: 'ਲਕਸ਼ਮੀ ਬੰਬ' ਲੈ ਅਕਸ਼ੇ ਪਹੁੰਚੇ ਕਪਿਲ ਦੇ ਸ਼ੋਅ 'ਚ, ਗਿਫਟ ਮਿਲੀ ਨੋਟ ਗਿਣਨ ਵਾਲੀ ਮਸ਼ੀਨ
ਏਬੀਪੀ ਸਾਂਝਾ | 28 Oct 2020 05:00 PM (IST)
ਅਕਸ਼ੇ ਕੁਮਾਰ ਆਪਣੀਆਂ ਫਿਲਮਾਂ ਦਾ ਖੂਬ ਪ੍ਰਮੋਸ਼ਨ ਕਰਦੇ ਹਨ। ਹੁਣ ਇੱਕ ਵਾਰ ਫੇਰ ਉਹ ਆਪਣੀ ਆਉਣ ਵਾਲੀ ਫਿਲਮ 'ਲਕਸ਼ਮੀ ਬੰਬ' ਦਾ ਪ੍ਰਮੋਸ਼ਨ ਕਰਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਤੇ ਪਹੁੰਚੇ। ਜਿੱਥੇ ਦਾ ਇੱਕ ਮਜ਼ੇਦਾਰ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦੀ ਅਗਲੀ ਫਿਲਮ 'ਲਕਸ਼ਮੀ ਬੰਬ' 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਆਪਣੀ ਕੋ-ਸਟਾਰ ਕਿਆਰਾ ਅਡਵਾਨੀ ਨਾਲ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸ ਸਿਲਸਿਲੇ 'ਚ ਉਹ ਟੈਲੀਵਿਜ਼ਨ ਦੇ ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਤੇ ਪਹੁੰਚਣਗੇ, ਜਿਸ ਦੇ ਪ੍ਰੋਮੋ ਕਪਿਲ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੇ। ਇਸ ਮਜ਼ੇਦਾਰ ਪ੍ਰੋਮੋ 'ਚ ਦਿਖਾਇਆ ਹੈ ਕਿ ਕਪਿਲ ਸ਼ਰਮਾ ਸ਼ੋਅ 'ਤੇ ਅਕਸ਼ੇ ਕੁਮਾਰ ਦੀ ਸਿਲਵਰ ਜੁਬਲੀ ਮਨਾਉਂਦੇ ਹਨ ਤੇ ਟੀਮ ਦੇ ਸਾਰੇ ਮੈਂਬਰ ਐਕਟਰ ਨੂੰ ਕਈ ਤੋਹਫੇ ਦਿੰਦੇ ਦਿਖਾਈ ਦਿੰਦੇ ਹਨ। ਕਾਮੇਡੀਅਨ ਭਾਰਤੀ ਸਿੰਘ ਅਕਸ਼ੇ ਨੂੰ ਚਾਂਦੀ ਦਾ ਮੱਗ ਦਿੰਦੀ ਹੈ। ਕ੍ਰਿਸ਼ਣਾ ਅਭਿਸ਼ੇਕ ਨੇ ਇੱਕ ਘੜੀ ਦਿੱਤੀ ਤਾਂ ਜੋ ਉਹ ਸਵੇਰ ਦੀਆਂ ਸ਼ੂਟਿੰਗਾਂ ਲਈ ਸਮੇਂ ਸਿਰ ਜਾ ਸਕਣ। ਕਿਕੂ ਸ਼ਾਰਦਾ ਅਕਸ਼ੇ ਨੂੰ ਤਾਜ ਮਹਿਲ ਦਾ ਮਾਡਲ ਪੇਸ਼ ਕਰਦਾ ਹੈ। ਉਧਰ, ਕਪਿਲ ਸ਼ਰਮਾ ਅਕਸ਼ੇ ਨੂੰ ਕਾਊਂਟਿੰਗ ਮਸ਼ੀਨ ਦਿੰਦਾ ਹੈ। ਇਸ ਨੂੰ ਅਕਸ਼ੈ ਸਟੇਜ 'ਤੇ ਦਿਖਾਉਂਦੇ ਹੋਏ ਕਹਿੰਦੇ ਹਨ ਕਿ- ਇਹ ਇੱਕ ਨੋਟ ਗਿਣਨ ਵਾਲੀ ਮਸ਼ੀਨ ਹੈ ਜੋ ਕਪਿਲ ਆਪਣੇ ਘਰ ਤੋਂ ਲੈ ਕੇ ਆਇਆ ਹੈ। ਓਰੇਂਜ ਜੰਪ ਸੂਟ ਪਾ ਕੇ ਅਕਸ਼ੇ, ਕਪਿਲ ਦੀ ਟੀਮ ਦੇ ਨਾਲ ਘੁੰਮਦੇ ਨਜ਼ਰ ਆਏ। ਦੱਸ ਦੇਈਏ ਕਿ ਅਕਸ਼ੇ ਦਾ ਲਕਸ਼ਮੀ ਬੰਬ ਤਾਮਿਲ ਫਿਲਮ ਕੰਚਨ ਦਾ ਰੀਮੇਕ ਹੈ। ਇਸ ਫਿਲਮ ਵਿੱਚ ਅਕਸ਼ੇ ਇੱਕ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ ਜਿਸ ਵਿਚ ਇੱਕ ਟ੍ਰਾਂਸਜੈਂਡਰ ਦੀ ਰੂਹ ਪ੍ਰਵੇਸ਼ ਕਰਦੀ ਹੈ। ਫਿਲਮ ਵਿਚ ਕਿਆਰਾ ਅਕਸ਼ੇ ਦਾ ਲਵ ਇੰਟਰਸਟ ਬਣੀ ਹੈ। ਇਸ ਦੇ ਨਿਰਦੇਸ਼ਕ ਰਾਘਵ ਲਾਰੈਂਸ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904