ਮੁੰਬਈ: ਐਕਟਰਸ ਆਲੀਆ ਭੱਟ ਤੇ ਰਣਬੀਰ ਕਪੂਰ ਆਰੀਅਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣਗੇ। ਦੋਵੇਂ ਕੁਝ ਸਮਾਂ ਪਹਿਲਾਂ ਤੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ। ਉਸੇ ਸਮੇਂ ਦੋਵਾਂ ਦੀ ਵਧ ਰਹੀ ਦੋਸਤੀ ਦੀ ਚਰਚਾ ਸ਼ੁਰੂ ਹੋ ਗਈ ਸੀ। ਹੁਣ ਇਹ ਦੋਵੇਂ ਸਟਾਰ ਇੱਕ-ਦੂਜੇ ਨਾਲ ਅੱਧੀ-ਅੱਧੀ ਰਾਤ ਤੱਕ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਬੀਤੀ ਰਾਤ ਦੋਵਾਂ ਨੂੰ ਇਕੱਠਿਆਂ ਡਾਇਰੈਕਟਰ ਜ਼ੋਯਾ ਅਖ਼ਤਰ ਦੇ ਘਰ ਤੋਂ ਆਉਂਦਿਆਂ ਦੇਖਿਆ ਗਿਆ।

 

ਇਨ੍ਹਾਂ ਦੋਵਾਂ ਸਟਾਰਸ ਨਾਲ ਬਾਲੀਵੁੱਡ ਦੇ ਹੋਰ ਵੀ ਕਈ ਸਟਾਰ ਇੱਥੇ ਮੌਜੁਦ ਸੀ ਪਰ ਆਲੀਆ ਤੇ ਰਣਬੀਰ ਨੂੰ ਇੱਕ ਹੀ ਕਾਰ ‘ਚ ਆਉਂਦੇ ਜਾਂਦੇ ਦੇਖ ਕੇ ਸਭ ਹੈਰਾਨ ਹੋ ਗਏ। ਇਨ੍ਹਾਂ ਦੋਵਾਂ ‘ਚ ਚੱਲ ਕੀ ਰਿਹਾ ਹੈ ਇਹ ਤਾਂ ਨਹੀਂ ਪਤਾ ਪਰ ਇਨ੍ਹਾਂ ਦੀ ਦੋਸਤੀ ਫ਼ਿਲਮ ਦੇ ਸੈੱਟ ‘ਤੇ ਕਾਫੀ ਡੂੰਘੀ ਹੋਈ ਲੱਗ ਰਹੀ ਹੈ।

[embed]https://www.instagram.com/p/BiAUt47AD9g/?taken-by=manav.manglani[/embed]

ਜ਼ੋਯਾ ਨੇ ਇਹ ਪਾਰਟੀ ਆਪਣੀ ਆਉਣ ਵਾਲੀ ਫ਼ਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ਖ਼ਤਮ ਹੋਣ ਦੀ ਖੁਸ਼ੀ ‘ਚ ਰੱਖੀ ਸੀ। ਇਸ ਫ਼ਿਲਮ ‘ਚ ਆਲੀਆ ਭੱਟ ਨਾਲ ਰਣਵੀਰ ਸਿੰਘ ਨਜ਼ਰ ਆਉਣਗੇ। ਜੇਕਰ ਗੱਲ ਕਰੀਏ ਆਲੀਆ ਤੇ ਰਣਬੀਰ ਕਪੂਰ ਦੀ ਤਾਂ ਦੋਵਾਂ ਦੀ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦਸੰਬਰ ‘ਚ ਸ਼ੁਰੂ ਹੋਈ ਸੀ। ਸ਼ੂਟਿੰਗ ਤੋਂ ਬਾਅਦ ਵੀ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਿਆ ਹੈ।

[embed]https://www.instagram.com/p/BiAiEz8naXj/?taken-by=viralbhayani[/embed]

‘ਬ੍ਰਹਮਾਸਤਰ’ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਕਰੀਬ 150 ਕਰੋੜ ਦੇ ਬਜਟ ‘ਚ ਬਣੀ ਹੈ। ਇਸ ‘ਚ ਆਲੀਆ ਤੇ ਰਣਬੀਰ ਨਾਲ ਬਿੱਗ ਬੀ ਅਮਿਤਾਭ ਵੀ ਨਜ਼ਰ ਆਉਣਗੇ। ਇਹ ਫ਼ਿਲਮ 15 ਅਗਸਤ 2019 ‘ਚ ਰਿਲੀਜ਼ ਹੋਵੇਗੀ।