ਮੁੰਬਈ: ਫੇਮਸ ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸ਼ਿਲਪਾ ਸ਼ਿੰਦੇ ਨਾਲ ਕਾਮੇਡੀ ਸ਼ੋਅ ‘ਜੀਓ ਧਨ ਧਨਾ ਧਨ’ ‘ਚ ਨਜ਼ਰ ਆ ਰਹੇ ਹਨ। ਦੋਵਾਂ ਵਿਚਾਲੇ ਤਿੱਖੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਹਾਲ ਹੀ ‘ਚ ਪਤਾ ਨਹੀਂ ਸ਼ੋਅ ਦੇ ਸ਼ੈੱਟ ‘ਤੇ ਕੀ ਹੋਇਆ ਕਿ ਦੋਵਾਂ ਵਿੱਚ ਹੱਥੋਪਾਈ ਹੋ ਗਈ।
ਦੋਵਾਂ ‘ਚ ਹੋਈ ਇਸ ਹੱਥੋਪਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਕਿ ਸੁਨੀਲ-ਸ਼ਿਲਪਾ ਦੇ ਫੈਨਸ ਪ੍ਰੇਸ਼ਾਨ ਹੋ ਜਾਣ, ਸੱਚਾਈ ਦੱਸ ਦਈਏ ਕਿ ਇਹ ਲੜਾਈ ਅਸਲ ‘ਚ ਨਹੀਂ ਸੀ ਸਗੋਂ ਇਹ ਸੀ ਨਕਲੀ ਲੜਾਈ। ਕ੍ਰਿਕਟ ਕਾਮੇਡੀ ਸ਼ੋਅ ‘ਜੀਓ ਧਨ ਧਨਾ ਧਨ’ ਦੇ ਸ਼ੈੱਟ ਤੋਂ ਇਹ ਵੀਡੀਓ ਵਾਈਰਲ ਹੋਈ ਹੈ, ਜਿਸ ‘ਚ ਦੋਵਾਂ ਨੂੰ ਲੜਦੇ ਹੋਏ ਦਿਖਾਇਆ ਗਿਆ ਹੈ।
[embed]https://twitter.com/RealSagarShinde/status/987090325763231744[/embed]
ਸ਼ੋਅ ‘ਚ ਸ਼ਿਲਪਾ ਸਿੰਦੇ ਸੁਨੀਲ ਦੀ ਪਤਨੀ ਦਾ ਰੋਲ ਕਰ ਰਹੀ ਹੈ। ਦੋਵਾਂ ‘ਚ ਮੱਜ਼ੇਦਾਰ ਕੈਮਿਸਟਰੀ ਦੀ ਲੋਕ ਤਾਰੀਫ ਕਰ ਰਹੇ ਹਨ। ‘ਭਾਬੀ ਜੀ ਘਰ ਪਰ ਹੈ’ ‘ਚ ਜਿਥੇ ਸ਼ਿਲਪਾ ਸ਼ਿੰਦੇ ਦਾ ਦੇਸੀ ਲੁੱਕ ਸੀ, ਉੱਥੇ ਹੀ ਇਸ ਸ਼ੋਅ ‘ਚ ਸ਼ਿਲਪਾ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ।
ਇਸ ਵੈੱਬ ਸ਼ੋਅ ਨੂੰ Lil Frodo Productions ਪ੍ਰੋਡਿਊਸ ਕਰ ਰਿਹਾ ਹੈ, ਜੋ ਕ੍ਰਿਕਟ ਤੇ ਕਾਮੇਡੀ ਦੀ ਜੁਗਲਬੰਦੀ ‘ਤੇ ਹੈ, ਸ਼ੋਅ ਦੇ 22 ਐਪੀਸੋਡ ਹੋਣਗੇ। ਇਸ ਤੋਂ ਇਲਾਵਾ ਸੁਨੀਲ ਕੋਲ ਬਾਲੀਵੁੱਡ ਦੇ ਵੱਡੇ ਪ੍ਰੋਜੈਕਟ ਵੀ ਹਨ। ਸੁਨੀਲ ਵਿਸ਼ਾਲ ਭਾਰਦਵਾਜ ਦੀ ‘ਛੂਰੀਆਂ’ ਤੇ ਸਲਮਾਨ-ਪ੍ਰਿਅੰਕਾ ਦੀ ‘ਭਾਰਤ’ ‘ਚ ਵੀ ਨਜ਼ਰ ਆ ਸਕਦਾ ਹੈ।