ਚੰਡੀਗੜ੍ਹ: ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ ਦ ਈਅਰ’ ਨਾਲ ਬਾਲੀਵੁੱਡ ‘ਚ ਐਂਟਰੀ ਕਰਨ ਵਾਲੀ ਆਲੀਆ ਭੱਟ ਲਗਾਤਾਰ ਆਪਣੀ ਪਰਫਾਰਮਸ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਆ ਰਹੀ ਹੈ। ਇਸ ਤੋਂ ਬਾਅਦ ਡਾਈਰੈਕਟਰ ਇਮਤੀਆਜ਼ ਅਲੀ ਦੀ ਫ਼ਿਲਮ ‘ਹਾਈਵੇਅ’ ‘ਚ ਆਪਣੀ ਅਦਾਕਰੀ ਨਾਲ ਉਸ ਨੇ ਆਲੋਚਕਾਂ ਦਾ ਵੀ ਦਿਲ ਜਿੱਤ ਲਿਆ। ਇਨ੍ਹਾਂ ਫ਼ਿਲਮਾਂ ਤੋਂ ਬਾਅਦ ਆਲਿਆ ਨੇ ‘ਡੀਅਰ ਜ਼ਿੰਦਗੀ’, ‘ਬਦਰੀਨਾਥ ਕੀ ਦੁਲਹਨੀਆ’, ‘ਉੜਤਾ ਪੰਜਾਬ’ ਵਰਗੀ ਫ਼ਿਲਮਾਂ ਕੰਮ ਕਰ ਕੇ ਬਿਹਤਰੀਨ ਐਕਟਰਸ ਦਾ ਖਿਤਾਬ ਆਪਣੇ ਨਾਂ ਕੀਤਾ।   ਪਰ ਇਸ ਬਾਰ ਆਲੀਆ ਲੀਕ ਤੋਂ ਹਟ ਕੇ ਕੁਝ ਕਰਦੀ ਨਜ਼ਰ ਆਵੇਗੀ ਫ਼ਿਲਮ ‘ਰਾਜ਼ੀ’ ‘ਚ। ਜੀ ਹਾਂ, ਤੁਸੀਂ ਸਹੀ ਸਮਝੇ ਜਲਦੀ ਹੀ ਆਲੀਆ ਆਪਣੀ ਅਗਲੀ ਫ਼ਿਲਮ ‘ਰਾਜ਼ੀ’ ਲੈ ਕੇ ਆ ਰਹੀ ਹੈ ਜਿਸ ਦਾ 40 ਸੈਕੰਡ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਫ਼ਿਲਮ ਦਾ ਟ੍ਰੇਲਰ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਨੂੰ ਡਾਈਰੈਕਟ ਕੀਤਾ ਹੈ ਮੇਘਨਾ ਗੁਲਜਾਰ ਨੇ ਅਤੇ ਫ਼ਿਲਮ ‘ਚ ਆਲੀਆ ਦੇ ਨਾਲ ਨਜ਼ਰ ਆਉਣਗੇ ਐਕਟਰ ਵਿੱਕੀ ਕੌਸ਼ਲ। ਟੀਜ਼ਰ ‘ਚ ਆਲੀਆ ਨੇ ਬੁਰਕਾ ਪਾਇਆ ਹੋਇਆ ਹੈ ਅਤੇ ਉਹ ਕਿਸੇ ਨਾਲ ਫ਼ੋਨ ‘ਤੇ ਲੁਕ ਕੇ ਗੱਲ ਕਰ ਰਹੀ ਹੈ। ਜੇਕਰ ਮੂਵੀ ‘ਚ ਆਲਿਆ ਦੇ ਰੋਲ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਇਸ ‘ਚ ਇਕ 20 ਸਾਲਾਂ ਕੁੜੀ ਦਾ ਰੋਲ ਪਲੇਅ ਕੀਤਾ ਹੈ। ਆਲਿਆ ਫ਼ਿਲਮ ‘ਚ ਉਰਦੂ ਬੋਲ ਰਹੀ ਹੈ ਜਿਸ ‘ਚ ਕਸ਼ਮੀਰੀ ਟੱਚ ਹੈ। ਦੱਸ ਦਈਏ ਕਿ ਫ਼ਿਲਮ ‘ਚ ਆਲੀਆ ਐਕਸ਼ਨ ਕਰਦੀ ਵੀ ਨਜ਼ਰ ਆ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੈਲਫ ਡਿਫੈਂਸ ਦੀ ਟ੍ਰੈਨਿੰਗ ਵੀ ਲਈ ਸੀ। ਫ਼ਿਲਮ 11 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ ਦੇਖਣ ਲਈ ਹੇਠਾਂ ਲਿੰਕ 'ਤੇ ਜਾਓ- [embed]https://twitter.com/aliaa08/status/982947056988905472[/embed]