ਇੰਨਾ ਹੀ ਨਹੀਂ ਅਮਰਿੰਦਰ ਨੇ ਫ਼ਿਲਮ ਦੇ ਸੌਂਗ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਇਸ ਨੂੰ ਫ਼ਿਲਮ 'ਚ ਆਪਣਾ ਫੇਵਰੇਟ ਸੌਂਗ ਦੱਸਿਆ ਹੈ। ‘ਤੂੰ ਤੇ ਮੈਂ’ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਫ਼ਿਲਮ ਦਾ ਚੌਥਾ ਗਾਣਾ ਹੈ। ਇਸ ਰੋਮਾਂਟਿਕ ਗੀਤ ਨੂੰ ਆਵਾਜ਼ ਦਿੱਤੀ ਹੈ ਬੀਰ ਸਿੰਘ ਨੇ ਤੇ ਇਸ ਨੂੰ ਲਿਖੀਆ ਵੀ ਬੀਰ ਸਿੰਘ ਨੇ ਹੀ ਹੈ।
ਦੱਸ ਦੇਈਏ ਕਿ 'ਗੋਲਕ ਬੁਗਨੀ ਬੈਂਕ ਤੇ ਬਟੂਆ' ਇੱਕ ਕਾਮੇਡੀ ਫ਼ਿਲਮ ਹੈ, ਜਿਹੜੀ ਨੋਟਬੰਦੀ ਦੀ ਮਾਰ ਝੱਲ ਰਹੇ ਕੁੜੀ-ਮੁੰਡੇ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫ਼ਿਲਮ 'ਚ ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਹਰੀਸ਼ ਵਰਮਾ, ਸਿੰਮੀ ਚਹਿਲ, ਜਸਵਿੰਦਰ ਭੱਲਾ ਤੇ ਬੀ.ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤੀ ਇਸ ਫਿਲਮ ਨੂੰ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਨੇ ਪ੍ਰੋਡਿਊਸ ਕੀਤਾ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਵੇਖੋ ਤੂੰ ਤੇ ਮੈਂ ਗਾਣੇ ਦੀ ਵੀਡੀਓ-
[embed]