ਬੱਬੂ ਮਾਨ ਨੇ ਟਰੂਡੋ ਅੱਗੇ ਰੱਖੀ ਪੰਜਾਬੀਆਂ ਦੇ ਵੱਡੀ ਮੰਗ
ਏਬੀਪੀ ਸਾਂਝਾ | 21 Feb 2018 12:03 PM (IST)
ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਮੌਕੇ ਜਿੱਥੇ ਇੱਕ ਪਾਸੇ ਸਿਆਸੀ ਦਲ ਤੇ ਵਾਪਰੀ ਵਰਗ ਆਪਣੀਆਂ ਫ਼ੋਟੋਆਂ ਟਰੂਡੋ ਨਾਲ ਜੋੜ ਕੇ ਸੁਆਗਤ ਦੇ ਇਸ਼ਤਿਹਾਰ ਦੇ ਰਹੇ ਹਨ, ਉੱਥੇ ਹੀ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਜਸਟਿਨ ਟਰੂਡੋ ਨੂੰ ਕੀਤੀ ਬੇਨਤੀ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਬੇਨਤੀ ਵਿੱਚ ਬੱਬੂ ਮਾਨ ਨੇ ਟਰੂਡੋ ਦਾ ਪੰਜਾਬ ਪਹੁੰਚਣ ਉੱਤੇ ਨਿੱਘਾ ਸੁਆਗਤ ਕਰਦਿਆਂ ਪੰਜਾਬੀਆਂ ਨੂੰ ਮਾਨ ਬਖ਼ਸ਼ਣ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਬੱਬੂ ਮਾਨ ਨੇ ਕੈਨੇਡਾ ਦੇ ਪੀਐਮ ਨੂੰ ਬੇਨਤੀ ਕਿ ਮੇਰੇ ਵਤਨ ਦੇ ਕਿਸਾਨ ਬਹੁਤ ਮਿਹਨਤੀ ਹਨ, ਵਿਦਿਅਕ ਯੋਗਤਾ ਨਾ ਹੋਣ ਦੇ ਬਾਵਜੂਦ ਕਿਸਾਨ ਆਪਣੇ ਕੰਮ ਦੇ ਮਾਹਿਰ ਹਨ। ਇਸ ਲਈ ਉਨ੍ਹਾਂ ਬੇਨਤੀ ਕੀਤੀ ਹੈ ਛੋਟੇ ਕਿਸਾਨਾਂ ਲਈ ਕੈਨੇਡਾ ਲਈ ਇਮੀਗ੍ਰੇਸ਼ਨ ਦਾ ਦਰਵਾਜ਼ੇ ਖੋਲ੍ਹੇ ਜਾਣ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਵਤਨ ਦੇ ਮਿਹਨਤੀ ਕਿਸਾਨ ਤੁਹਾਡੇ ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ।