Alia Bhatt Jigra: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਹਰ ਵਾਰ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ। 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਹਿੱਟ ਹੋਣ ਤੋਂ ਬਾਅਦ ਆਲੀਆ ਨੇ ਆਪਣੀ ਇੱਕ ਹੋਰ ਫ਼ਿਲਮ ਜਿਗਰਾ ਦਾ ਐਲਾਨ ਕੀਤਾ ਹੈ। ਫਿਲਮ ਦੀ ਉਨ੍ਹਾਂ ਦੀ ਪਹਿਲੀ ਲੁੱਕ ਵੀ ਸਾਹਮਣੇ ਆਈ ਹੈ। ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਕਰਨ ਜੌਹਰ ਅਤੇ ਆਲੀਆ ਭੱਟ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਜਾ ਰਹੇ ਹਨ। ਦੋਵੇਂ ਮਿਲ ਕੇ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦਾ ਨਿਰਦੇਸ਼ਨ ਵਸਨ ਬਾਲਾ ਕਰ ਰਹੇ ਹਨ।


ਕਰਨ ਜੌਹਰ ਅਤੇ ਆਲੀਆ ਭੱਟ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਵੀਡੀਓ 'ਚ ਆਲੀਆ ਦਾ ਲੁੱਕ ਵਾਇਸ ਓਵਰ ਦੇ ਨਾਲ ਦਿਖਾਇਆ ਗਿਆ ਹੈ। ਜਿਸ ਕਾਰਨ ਅਜਿਹਾ ਲੱਗਦਾ ਹੈ ਕਿ ਉਹ ਆਪਣੇ ਛੋਟੇ ਭਰਾ ਜਾਂ ਭੈਣ ਨੂੰ ਕਹਿ ਰਹੀ ਹੈ ਕਿ ਉਹ ਉਨ੍ਹਾਂ ਨੂੰ ਕੁਝ ਨਹੀਂ ਹੋਣ ਦੇਵੇਗੀ।


Karan Johar ਨੇ ਪੋਸਟ ਸਾਂਝਾ ਕੀਤਾ


ਕਰਨ ਜੌਹਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਮੇਰੇ ਜਿਗਰਾ ਦੀ ਵਾਪਸੀ। ਆਲੀਆ ਭੱਟ ਇੱਕ ਵਾਰ ਫਿਰ ਵਸਨ ਬਾਲਾ ਦੇ ਨਿਰਦੇਸ਼ਨ ਹੇਠ ਬਣ ਰਹੀ ਇੱਕ ਅਨੋਖੀ ਕਹਾਣੀ ਲੈ ਕੇ ਆ ਰਹੀ ਹੈ। ਅਟੱਲ ਪਿਆਰ ਅਤੇ ਅਡੋਲ ਹਿੰਮਤ ਦੀ ਕਹਾਣੀ। ਜਿਗਰਾ 27 ਸਤੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।






ਆਲੀਆ-ਕਰਨ ਪ੍ਰੋਡਿਊਸ ਕਰ ਰਹੇ ਹਨ


ਆਲੀਆ ਭੱਟ 'ਜਿਗਰਾ' 'ਚ ਨਾ ਸਿਰਫ ਐਕਟਿੰਗ ਕਰਨ ਜਾ ਰਹੀ ਹੈ ਸਗੋਂ ਇਸ ਨੂੰ ਪ੍ਰੋਡਿਊਸ ਵੀ ਕਰਨ ਜਾ ਰਹੀ ਹੈ। ਉਹ ਇਸਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨਾਲ ਮਿਲ ਕੇ ਪ੍ਰੋਡਿਊਸ ਕਰੇਗੀ। ਉਸ ਦੀ ਫਿਲਮ ਡਾਰਲਿੰਗਸ ਵੀ ਆਲੀਆ ਦੇ ਪ੍ਰੋਡਕਸ਼ਨ ਹਾਊਸ ਈਟਰਨਲ ਸਨਸ਼ਾਈਨਜ਼ ਅਧੀਨ ਬਣੀ ਸੀ। ਜਿਸ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ।


ਵਰਕਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਆਖਰੀ ਵਾਰ ਰਣਵੀਰ ਸਿੰਘ ਨਾਲ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਈ ਸੀ। ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ। ਇਸ ਫਿਲਮ ਨਾਲ ਕਰਨ ਜੌਹਰ ਲੰਬੇ ਸਮੇਂ ਬਾਅਦ ਨਿਰਦੇਸ਼ਨ ਵਿੱਚ ਵਾਪਸ ਆਏ ਹਨ। ਦਰਸ਼ਕਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ।