ਮੁੰਬਈ: ਅਦਾਕਾਰਾ ਆਲੀਆ ਭੱਟ ਨੂੰ ਸਿੱਧਾ-ਸਾਦਾ ਤੇ ਇਮਾਨਦਾਰ ਜੀਵਨ ਸਾਥੀ ਚਾਹੀਦਾ ਹੈ। ਹਾਲ ਹੀ ਵਿੱਚ ਫੈਸ਼ਨ ਈਵੈਂਟ 'ਤੇ ਪਹੁੰਚੀ ਆਲੀਆ ਨੇ ਦੱਸਿਆ, ਜ਼ਰੂਰੀ ਨਹੀਂ ਕਿ ਉਹ ਸਿਰਫ ਦਿੱਸਣ ਵਿੱਚ ਹੀ ਚੰਗਾ ਹੋਵੇ, ਵੈਸੇ ਵੀ ਉਹ ਚੰਗਾ ਹੋਣਾ ਚਾਹੀਦਾ ਹੈ।



ਆਲੀਆ ਭੱਟ ਦਾ ਮੰਨਣਾ ਹੈ ਕਿ ਸਿਰਫ ਚੰਗੇ ਜਾਂ ਫਿਰ ਛੋਟੇ ਕੱਪੜੇ ਪਾਉਣ ਨਾਲ ਕੋਈ ਹੌਟ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਸਕਰਟ ਤੋਂ ਜ਼ਿਆਦਾ ਉਹ ਪਜਾਮੇ ਵਿੱਚ ਹੌਟ ਲੱਗਦੀ ਹੈ।

ਆਲੀਆ ਜਲਦ ਪਰਦੇ 'ਤੇ ਫਿਲਮ 'ਡੀਅਰ ਜ਼ਿੰਦਗੀ' ਵਿੱਚ ਨਜ਼ਰ ਆਵੇਗੀ। ਫਿਲਮ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸ਼ਾਹਰੁਖ ਖਾਨ ਨਾਲ ਕੰਮ ਕੀਤਾ ਹੈ।