ਫਿਲਮਕਾਰ ਅਨੁਰਾਗ ਕਸ਼ਯੱਪ ਤੋਂ ਬਾਅਦ ਆਲੀਆ ਭੱਟ, ਸਿੱਧਾਰਥ ਮਲਹੋਤਰਾ ਅਤੇ ਹੋਰ ਅਦਾਕਾਰਾਂ ਨੇ ਵੀ ਕਰਨ ਜੌਹਰ ਦਾ ਸਾਥ ਦਿੱਤਾ ਹੈ। ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਰਿਲੀਜ਼ ਨੂੰ ਲੈ ਕੇ ਹਰ ਕੋਈ ਕਰਨ ਦੇ ਹੱਕ ਵਿੱਚ ਗੱਲ ਕਰ ਰਿਹਾ ਹੈ। ਆਲੀਆ ਨੇ ਕਿਹਾ, 'ਮੈਂ ਫਿਲਮ ਵੇਖੀ ਹੈ ਅਤੇ ਇਹ ਇੱਕ ਬੇਹੱਦ ਪਿਆਰੀ ਫਿਲਮ ਹੈ। ਜਦੋਂ ਕਰਨ ਨੇ ਇਹ ਫਿਲਮ ਸ਼ੂਟ ਕੀਤੀ, ਓਦੋਂ ਸਭ ਠੀਕ ਸੀ, ਹੁਣ ਠੀਕ ਨਹੀਂ ਹੈ ਪਰ ਓਦੋਂ ਤਾਂ ਸੀ।'

ਸਿੱਧਾਰਥ ਮਲਹੋਤਰਾ ਨੇ ਕਿਹਾ, 'ਮੈਨੂੰ ਨਹੀਂ ਲੱਗਦਾ ਇਹ ਸਹੀ ਹੈ ਕਿ ਉਸ ਫਿਲਮ ਨੂੰ ਟਾਰਗੇਟ ਕੀਤਾ ਜਾਵੇ, ਜੋ ਇੱਕ ਪ੍ਰੇਮ ਕਹਾਣੀ ਹੈ ਅਤੇ ਜਿਸਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਾਲ ਹੀ ਸਿਰਫ ਫਿਲਮਾਂ ਨੂੰ ਹੀ ਕਿਉਂ ਬੰਦ ਕੀਤਾ ਜਾਵੇ, ਕੋਈ ਹੋਰ ਬਿਜ਼ਨਸ ਕਿਉਂ ਨਹੀਂ ?

ਹੋਰ ਅਦਾਕਾਰ ਵੀ ਕਹਿ ਰਹੇ ਹਨ ਕਿ ਫਿਲਮਾਂ ਨੂੰ ਬੈਨ ਕਰਨ ਨਾਲ ਕੋਈ ਵੀ ਹੱਲ ਸਾਹਮਣੇ ਨਹੀਂ ਆਵੇਗਾ।