ਫਿਲਮਕਾਰ ਅਨੁਰਾਗ ਕਸ਼ਯੱਪ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵਾਜ਼ ਸ਼ਰੀਫ ਨੂੰ ਮਿਲਣ ਲਈ ਮੁਆਫੀ ਮੰਗਣ। ਪਾਕਿਸਤਾਨੀ ਅਦਾਕਾਰਾਂ ਨੂੰ ਬੈਨ ਕਰਨ 'ਤੇ ਅਨੁਰਾਗ ਬੇਹੱਦ ਖਫਾ ਹਨ। ਉਹਨਾਂ ਕਿਹਾ, 'ਮੋਦੀ ਜੀ ਨਵਾਜ਼ ਸ਼ਰੀਫ ਨੂੰ ਪਿਛਲੇ ਸਾਲ ਦਸੰਬਰ ਵਿੱਚ ਮਿਲ ਕੇ ਆਏ ਸਨ, ਠੀਕ ਉਸ ਸਮੇਂ ਜਦੋਂ ਕਰਨ ਫਿਲਮ ਬਣਾ ਰਹੇ ਸੀ। ਫਿਰ ਕਿਉਂ ਸਿਰਫ ਕਰਨ ਜੌਹਰ ਹੀ ਮੁਆਫੀ ਮੰਗੇ ਜਾਂ ਫਿਰ ਨੁਕਸਾਨ ਝੱਲੇ।'
ਅਨੁਰਾਗ ਨੇ ਕਿਹਾ, 'ਮੈਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ। ਕੋਈ ਮੈਨੂੰ ਸਮਝਾਏ ਕਿ ਆਖਿਰ ਇਸ ਵਿੱਚ ਕਰਨ ਜੌਹਰ ਦਾ ਕੀ ਕਸੂਰ ਹੈ। ਹਰ ਵਾਰ ਸਿਰਫ ਬਾਲੀਵੁੱਡ ਨੂੰ ਹੀ ਕਿਉਂ ਹਰ ਗੱਲ ਲਈ ਮੁਆਫੀ ਮੰਗਣੀ ਪੈਂਦੀ ਹੈ।'
ਫਿਲਮਕਾਰ ਮਹੇਸ਼ ਭੱਟ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਹੈ ਕਿ ਕਿਸੇ ਵੀ ਫਿਲਮ ਜਾਂ ਅਦਾਕਾਰ ਨੂੰ ਬੈਨ ਨਹੀਂ ਕੀਤਾ ਜਾਵੇਗਾ।