ਕ੍ਰਿਕੇਟਰ ਐਮ ਐਸ ਧੋਨੀ ਦੀ ਬਾਓਪਿਕ ਬਾਕਸ ਆਫਿਸ 'ਤੇ ਤਾਬੜ ਤੋੜ ਕਮਾਈ ਕਰ ਰਹੀ ਹੈ। ਇਸ ਫਿਲਮ ਨੇ ਪਹਿਲਾਂ 100 ਕਰੋੜ ਦੇ ਕਲੱਬ ਵਿੱਚ ਐਂਟਰੀ ਲਈ ਅਤੇ ਹੁਣ 200 ਕਰੋੜ ਤੋਂ ਵੀ ਵੱਧ ਕਮਾਈ ਕਰ ਲਈ ਹੈ। 30 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਹੁਣ ਤੱਕ 204 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਹੈ। ਭਾਰਤ ਵਿੱਚ 175 ਕਰੋੜ ਅਤੇ ਵਿਦੇਸ਼ਾਂ ਵਿੱਚ 29 ਕਰੋੜ ਰੁਪਏ ਦੀ ਕਮਾਈ ਕਰ ਚੁਕੀ ਹੈ।
ਫਿਲਮ ਦਾ ਇਹ ਤੀਜਾ ਹਫਤਾ ਚਲ ਰਿਹਾ ਹੈ ਅਤੇ ਦਰਸ਼ਕ ਫਿਲਮ ਨੂੰ ਵੇਖਣ ਵਿੱਚ ਪੂਰੀ ਦਿਲਚਸਪੀ ਵਿਖਾ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ ਵਿੱਚ ਧੋਨੀ ਦਾ ਕਿਰਦਾਰ ਨਿਭਾਇਆ ਹੈ।
ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਭ ਤੋਂ ਵੱਧ ਕਮਾਈ ਕਰਨ ਵਾਲੀ ਇਹ ਪਹਿਲੀ ਬਾਓਪਿਕ ਹੈ। ਇਸ ਫਿਲਮ ਨੇ ਅਕਸ਼ੇ ਕੁਮਾਰ ਦੀਆਂ ਫਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।