ਅਦਾਕਾਰਾ ਕੰਗਨਾ ਰਣੌਤ ਅਮਰੀਕਾ ਵਿੱਚ ਆਪਣੀ ਅਗਲੀ ਫਿਲਮ 'ਸਿਮਰਨ' ਲਈ ਸ਼ੂਟਿੰਗ ਕਰ ਰਹੀ ਹੈ। ਹਾਲ ਹੀ ਵਿੱਚ ਸ਼ੂਟਿੰਗ ਦੌਰਾਨ ਕੰਗਨਾ ਨੂੰ ਸੱਟ ਲੱਗ ਗਈ। ਇੱਕ ਸੀਨ ਦੌਰਾਨ ਕੰਗਨਾ ਜ਼ਖ਼ਮੀ ਹੋ ਗਈ ਅਤੇ ਉਸਦੀ ਅੱਖ 'ਤੇ ਸੱਟ ਲੱਗੀ ਹੈ। ਹਾਲਾਂਕਿ ਟੀਮ ਦਾ ਕਹਿਣਾ ਹੈ ਕਿ ਸੱਟ ਜ਼ਿਆਦਾ ਨਹੀਂ ਹੈ ਅਤੇ ਕੰਗਨਾ ਜਲਦੀ ਠੀਕ ਹੋ ਜਾਵੇਗੀ।
ਫਿਲਮ ਵਿੱਚ ਕੰਗਨਾ ਇੱਕ ਗੁਜਰਾਤੀ ਡੌਨ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਹੰਸਲ ਮਹਿਤਾ ਕਰ ਰਹੇ ਹਨ। ਇਸ ਫਿਲਮ ਤੋਂ ਪਹਿਲਾਂ ਕੰਗਨਾ ਵਿਸ਼ਾਲ ਭਾਰਦਵਾਜ ਦੀ 'ਰੰਗੂਨ' ਵਿੱਚ ਨਜ਼ਰ ਆਵੇਗੀ।