ਮਹੇਸ਼ ਭੱਟ ਦੀ ਪਹਿਲੀ ਪੰਜਾਬੀ ਫਿਲਮ 'ਦੁਸ਼ਮਨ' ਜਲਦ ਰਿਲੀਜ਼ ਹੋਣ ਵਾਲੀ ਹੈ। ਚੰਡੀਗੜ੍ਹ ਪਹੁੰਚੇ ਫਿਲਮਕਾਰ ਨੇ ਇਸ ਬਾਰੇ ਦੱਸਿਆ। ਉਹਨਾਂ ਕਿਹਾ, 'ਮੇਰੀ ਪਹਿਲੀ ਪੰਜਾਬੀ ਫਿਲਮ ਬੇਹੱਦ ਖੂਬਸੂਰਤ ਅਤੇ ਸੰਜੀਦਾ ਵਿਸ਼ੇ 'ਤੇ ਬਣੀ ਹੈ। ਫਿਲਮ ਦਸੰਬਰ ਵਿੱਚ ਰਿਲੀਜ਼ ਹੋਵੇਗੀ ਅਤੇ ਚੰਡੀਗੜ੍ਹ ਵਿੱਚ ਹੀ ਸ਼ੂਟ ਹੋਈ ਹੈ।
ਸ਼ਨੀਵਾਰ ਨੂੰ ਭੱਟ ਸਾਹਬ ਦਾ ਪਲੇਅ 'ਦ ਲਾਸਟ ਸੈਲਿਊਟ' ਚੰਡੀਗੜ੍ਹ ਵਿੱਚ ਪੇਸ਼ ਕੀਤਾ ਗਿਆ। ਇਹ ਨਾਟਕ ਇਰਾਕੀ ਪੱਤਰਕਾਰ ਦੀ ਕਹਾਣੀ ਹੈਸ ਜਿਸਨੇ ਅਮਰੀਕਾ ਦੇ ਰਾਸ਼ਟਰਪਤੀ ਬੁਸ਼ ਨੂੰ ਜੁੱਤਾ ਮਾਰਿਆ ਸੀ। ਉਹਨਾਂ ਕਿਹਾ, 'ਅੱਜ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਨੇ ਸਭ 'ਤੇ ਕਾਬੂ ਪਾ ਲਿਆ ਹੈ, ਪਰ ਨਾਟਕ ਦੀ ਅਿਹਮੀਅਤ ਹਾਲੇ ਵੀ ਸਭ ਤੋਂ ਵੱਧ ਹੈ। ਇਹ ਨਾਟਕ ਦਰਸਾਉਂਦਾ ਹੈ ਕਿ ਕਿਵੇਂ ਮੀਡੀਆ ਨੂੰ ਵੀ ਕੰਟਰੋਲ ਕਰ ਲਿਆ ਜਾਂਦਾ ਹੈ, ਉਹਨਾਂ ਵਲੋਂ ਜਿਹਨਾਂ ਕੋਲ ਪਾਵਰ ਹੈ।'
ਇਸ ਨਾਟਕ ਰਾਹੀਂ ਭੱਟ ਸਾਹਬ ਥਿਏਟਰ ਨਾਲ ਜੁੜੇ ਹਨ। ਉਮੀਦ ਹੈ ਦਰਸ਼ਕ ਵੀ ਇਸ ਨਾਲ ਜੁੜਨਗੇ।