ਖਬਰਾਂ ਸਨ ਕਿ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੂੰ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਚੋਂ ਕੱਢ ਦਿੱਤਾ ਗਿਆ ਹੈ। ਪਰ ਫਿਲਮ ਦੇ ਨਿਰਮਾਤਾ ਰਿਤੇਸ਼ ਸਿੱਧਵਾਨੀ ਨੇ ਇਸ ਖਬਰ ਨੂੰ ਝੂਠਾ ਦੱਸਿਆ ਹੈ। ਉਹਨਾਂ ਕਿਹਾ, ਮੈਨੂੰ ਨਹੀਂ ਪਤਾ ਇਹ ਖਬਰਾਂ ਕਿੱਥੋਂ ਆ ਰਹੀਆਂ ਹਨ। ਮੈਂ ਸਿਰਫ ਇਹ ਜਾਣਦਾ ਹਾਂ ਕਿ 45 ਦਿਨ ਮੈਂ ਮਾਹਿਰਾ ਨਾਲ ਸ਼ੂਟ ਕੀਤਾ ਹੈ ਅਤੇ ਮੇਰੀ ਫਿਲਮ ਪੂਰੀ ਹੋ ਚੁੱਕੀ ਹੈ। ਇਹਨਾਂ ਸਾਰੀਆਂ ਖਬਰਾਂ 'ਤੇ ਮੈਂ ਇਸ ਲਈ ਚੁੱਪ ਸੀ ਕਿਉਂਕਿ ਬਿਨਾਂ ਗੱਲ ਤੋਂ ਮੈਂ ਗੱਲ ਵਧਾਉਣਾ ਨਹੀਂ ਚਾਹੁੰਦਾ।
ਸੋ, ਰਿਤੇਸ਼ ਤਾਂ ਕਹਿ ਰਹੇ ਹਨ ਕਿ ਫਿਲਮ ਨਾ ਹੀ ਦੋਬਾਰਾ ਸ਼ੂਟ ਹੋਵੇਗੀ ਅਤੇ ਨਾ ਹੀ ਉਹਨਾਂ ਨੂੰ ਹਟਾਇਆ ਗਿਆ ਹੈ। ਵੇਖਦੇ ਹਾਂ ਕਿ ਐਮਐਨਐਸ ਦਾ ਇਸ 'ਤੇ ਕੀ ਕਹਿਣਾ ਹੈ।