ਕੇਂਦਰ ਸਰਕਾਰ ਨੇ ਪਾਕਿ ਅਦਾਕਾਰਾਂ 'ਤੇ ਬੈਨ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਤੋਂ ਮਹੇਸ਼ ਭੱਟ ਬੇਹੱਦ ਖੁਸ਼ ਨਜ਼ਰ ਆਏ। ਸ਼ਨੀਵਾਰ ਨੂੰ ਆਪਣਾ ਪਲੇਅ 'ਦ ਲਾਸਟ ਸੈਲਿਊਟ' ਨੂੰ ਪ੍ਰਮੋਟ ਕਰਨ ਉਹ ਚੰਡੀਗੜ੍ਹ ਪਹੁੰਚੇ ਸਨ। ਇਸ ਦੌਰਾਨ ਮਹੇਸ਼ ਨੇ ਪਾਕਿਸਤਾਨ ਦੇ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ।


ਮਹੇਸ਼ ਨੇ ਕਿਹਾ, 'ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਫਿਲਮਾਂ ਬੈਨ ਕਰਕੇ ਪਾਕਿਸਤਾਨ ਦਾ ਕੀ ਨੁਕਸਾਨ ਹੋ ਜਾਵੇਗਾ। ਨੁਕਸਾਨ ਸਿਰਫ ਸਾਡੀ ਫਿਲਮ ਇੰਡਸਟਰੀ ਦਾ ਹੋਵੇਗਾ। ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ, ਸਿਰਫ ਗੱਲਬਾਤ ਨਾਲ ਸਰਕਾਰ ਕੋਈ ਹੱਲ ਲਭ ਸਕਦੀ ਹੈ। ਜੇਕਰ ਪਾਕਿਸਤਾਨ ਅਜਿਹਾ ਕਰ ਰਿਹਾ ਹੈ, ਤਾਂ ਜ਼ਰੂਰੀ ਨਹੀਂ ਕਿ ਅਸੀਂ ਵੀ ਓਹੀ ਕਰਾਂਗੇ।'

ਐਮਐਨਐਸ ਵਲੋਂ ਮਿਲੀ ਧਮਕੀ 'ਤੇ ਵੀ ਮਹੇਸ਼ ਭੱਟ ਬੋਲੇ, 'ਉਹ ਮੇਰੇ ਹੀ ਭਰਾ ਹਨ, ਜੋ ਸਿਰਫ ਨਰਾਜ਼ ਹਨ। ਮੈਂ ਉਹਨਾਂ ਬਾਰੇ ਕੁਝ ਵੀ ਗਲਤ ਨਹੀਂ ਕਹਾਂਗਾ। ਵੈਸੇ ਵੀ ਅਸੀਂ ਸਿਰਫ ਕੁਝ ਲੋਕਾਂ ਦੇ ਕਹਿਣ 'ਤੇ ਆਪਣੇ ਕਾਨੂੰਨ ਨਹੀਂ ਬਣਾ ਸਕਦੇ।'