ਚੰਡੀਗੜ੍ਹ: ਗਾਇਕਾ ਨੇਹਾ ਕੱਕੜ ਨੂੰ ਜੇਕਰ ਫੀਮੇਲ ਗਾਣਿਆਂ ਦੀ ਮਸ਼ੀਨ ਕਿਹਾ ਜਾਏ ਤਾਂ ਇਸ 'ਚ ਕੋਈ ਹਰਜ਼ ਨਹੀਂ। ਨੇਹਾ ਕੱਕੜ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰਦੀ ਰਹਿੰਦੀ ਹੈ। ਪਲੇਅ ਬੈਕ ਗਾਇਕੀ ਦੇ ਨਾਲ-ਨਾਲ ਸਿੰਗਲ ਟ੍ਰੈਕਸ 'ਚ ਆਪਣੀ ਆਵਾਜ਼ ਦਿੰਦੀ ਰਹਿੰਦੀ ਹੈ। ਨੇਹਾ ਕੱਕੜ ਦੇ ਅਗਲੇ ਗਾਣੇ 'ਦੋ ਫੋਨ' ਦਾ ਐਲਾਨ ਹੋ ਗਿਆ ਹੈ।
ਅਲੀ ਗੋਨੀ ਅਤੇ ਜੈਸਮੀਨ ਭਸੀਨ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਆਉਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਦੁਬਾਰਾ ਪਰਦੇ 'ਤੇ ਵੇਖਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਗਾਣਾ 'ਤੇਰਾ ਸੂਟ' ਰਿਲੀਜ਼ ਹੋਇਆ ਸੀ, ਪਰ ਹੁਣ ਇੱਕ ਵਾਰ ਫਿਰ ਦੋਵੇਂ ਨਵੇਂ ਗਾਣੇ 'ਚ ਨਜ਼ਰ ਆਉਣਗੇ। ਅੱਜ ਇਸ ਦਾ ਐਲਾਨ ਹੋ ਗਿਆ ਹੈ। ਦੋਵਾਂ ਦੇ ਗਾਣੇ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ।
ਖਾਸ ਗੱਲ ਹੈ ਕਿ ਗਾਣੇ 'ਚ ਜੇਸਲੀ ਯਾਨੀ ਕਿ ਜੈਸਮੀਨ ਭਸੀਨ ਤੇ ਅਲੀ ਗੋਨੀ ਦੀ ਜੋੜੀ ਨਜ਼ਰ ਆਏਗੀ। ਬਿੱਗ ਬੌਸ ਫੇਮ ਇਹ ਜੋੜੀ ਕੁਝ ਮਹੀਨਿਆਂ ਤੋਂ ਕਈ ਗੀਤ 'ਚ ਫ਼ੀਚਰ ਕਰ ਚੁੱਕੀ ਹੈ। ਜਿਵੇ ਪਾਰਸ-ਮਾਹਿਰਾ, ਆਸਿਮ-ਹਿਮਾਂਸੀ ਤੇ ਸਿਡਨਾਜ਼ ਦੀ ਜੋੜੀ ਨੇ ਬਿੱਗ ਬੌਸ ਤੋਂ ਬਾਅਦ ਗਾਣਿਆਂ 'ਚ ਕੰਮ ਕੀਤਾ, ਉਸ ਤਰ੍ਹਾਂ ਜੈਸਮੀਨ ਤੇ ਅਲੀ ਵੀ ਮਿਊਜ਼ਿਕ ਦੀ ਦੁਨੀਆਂ ਦੇ ਖਾਸ ਚਿਹਰੇ ਬਣ ਗਏ।
ਗੀਤ 2 ਫੋਨ ਦਾ ਪੋਸਟਰ ਸਾਹਮਣੇ ਆਇਆ ਹੈ ਜਿਸ 'ਚ ਅਲੀ ਗੋਨੀ ਦੇ ਹੱਥ 'ਚ 2 ਫੋਨ ਦਿੱਖ ਰਹੇ ਹਨ ਤੇ ਜੈਸਮੀਨ ਪਿੱਛੇ ਖੜ੍ਹੀ ਉਸ ਨੂੰ ਹੈਰਾਨੀ ਨਾਲ ਵੇਖ ਰਹੀ ਹੈ। ਇਸ ਗਾਣੇ ਦਾ ਮਿਊਜ਼ਿਕ ਰਜਤ ਨਾਗਪਾਲ ਨੇ ਕੀਤਾ ਹੈ ਤੇ ਕਪਤਾਨ ਨੇ ਇਸ ਦੇ ਲਿਰਿਕਸ ਲਿਖੇ ਹਨ। ਬਾਕੀ 28 ਜੁਲਾਈ ਨੂੰ ਨੇਹਾ ਕੱਕੜ ਦੀ ਆਵਾਜ਼ 'ਚ ਇਹ ਗਾਣਾ ਰਿਲੀਜ਼ ਹੋਏਗਾ।
ਇਹ ਵੀ ਪੜ੍ਹੋ: ਪੰਜਾਬ ਦੀ ਇਹ 132 ਸਾਲਾ ਬੇਬੇ ਦਾ ਕਹਿਣਾ, “ਰੱਬ ਮੈਨੂੰ ਵਾਪਸ ਲਿਜਾਣਾ ਭੁੱਲਿਆ”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904