Amazon Prime ਆਉਣ ਵਾਲੇ ਦੋ ਹਫ਼ਤਿਆਂ 'ਚ ਲੈ ਕੇ ਆ ਰਿਹਾ ਜ਼ਬਰਦਸਤ ਪੰਜ ਨਵੀਂ ਵੈੱਬ ਸੀਰੀਜ਼ ਤੇ ਫਿਲਮਾਂ
ਏਬੀਪੀ ਸਾਂਝਾ | 23 Jul 2020 04:14 PM (IST)
ਐਮਜ਼ੌਨ ਪ੍ਰਾਈਮ 'ਤੇ ਆਉਣ ਵਾਲੇ ਦੋ ਹਫਤਿਆਂ 'ਚ ਨਵੀਆਂ ਫਿਲਮਾਂ ਤੇ ਵੈੱਬ ਸੀਰੀਜ਼ ਦਾ ਹੜ੍ਹ ਆਉਣ ਵਾਲਾ ਹੈ। ਇਸ ਵਿੱਚ ਹਾਲੀਵੁੱਡ ਤੇ ਬਾਲੀਵੁੱਡ ਦੋਵੇਂ ਸ਼ਾਮਲ ਹਨ।
ਨਵੀਂ ਦਿੱਲੀ: ਕੁਝ ਸਮੇਂ ਤੋਂ ਦੇਸ਼ 'ਚ ਥਿਏਟਰ ਬੰਦ ਹਨ। ਅਜਿਹੀ ਸਥਿਤੀ ਵਿੱਚ ਐਮਜ਼ੋਨ ਆਪਣੇ ਦਰਸ਼ਕਾਂ ਨੂੰ ਆਕਰਸ਼ਤ ਕਰਨ ਲਈ ਲਗਾਤਾਰ ਨਵੀਆਂ ਫਿਲਮਾਂ ਤੇ ਵੈੱਬ ਸੀਰੀਜ਼ ਲੈ ਕੇ ਆ ਰਿਹਾ ਹੈ। ਇਸ ਵਿੱਚ ਬਾਲੀਵੁੱਡ ਫਿਲਮ 'ਸ਼ਕੁੰਤਲਾ ਦੇਵੀ' ਤੋਂ ਲੈ ਕੇ ਹਾਲੀਵੁੱਡ ਫਿਲਮ 'ਜੈਮਿਨੀ ਮੈਨ' ਤੱਕ ਸ਼ਾਮਲ ਹਨ। ਇਸ ਲਿਸਟ 'ਚ ਸਿਰਫ ਫਿਲਮਾਂ ਹੀ ਨਹੀਂ, ਸਗੋਂ ਮਿਊਜ਼ਿਕ ਵੈੱਬ ਸੀਰੀਜ਼ ਵੀ ਸ਼ਾਮਲ ਹੈ। 1. ਜੇਮਿਨੀ ਮੈਨ (Gemini Man) - ਇਸ ਦੀ ਲਿਸਟ ਦੀ ਸ਼ੁਰੂਆਤ 'ਜੇਮਿਨੀ ਮੈਨ' ਨਾਲ ਹੁੰਦੀ ਹੈ। ਇਹ ਇੱਕ ਸਾਇੰਸ ਫਿਕਸ਼ਨ ਫਿਲਮ ਹੈ ਜੋ ਸਾਲ 2019 ਵਿੱਚ ਰਿਲੀਜ਼ ਹੋਈ ਸੀ। ਐਕਟਰ ਵਿਲ ਸਮਿਥ ਸਟਾਰਰ ਇਸ ਫਿਲਮ ਦੀ ਇਸ ਦੇ ਵਿਜੂਅਲ ਇਫੈਕਟਸ ਕਰਕੇ ਖੂਬ ਸ਼ਲਾਘਾ ਹੋਈ ਹੈ। ਹਾਲੀਵੁੱਡ ਦੀ ਇਹ ਐਕਸ਼ਨ ਫਿਲਮ 22 ਜੁਲਾਈ ਨੂੰ ਸਟ੍ਰੀਮ ਹੋਵੇਗੀ। 2. ਫ੍ਰੈਂਚ ਬਿਰੀਆਨੀ (French Biriyani) - ਫ੍ਰੈਂਚ ਬਿਰੀਆਨੀ ਇੱਕ ਕੰਨੜ ਫਿਲਮ ਹੈ। ਸਟੈਂਡਅਪ ਕਾਮੇਡੀਅਨ ਤੇ ਯੂਟਿਊਬ ਸਟਾਰ ਦਾਨਿਸ਼ ਸੇਠ ਦੀ ਇਹ ਪਹਿਲੀ ਫਿਲਮ ਹੈ। ਫਿਲਮ ਦਰਸ਼ਕਾਂ ਨੂੰ 24 ਜੁਲਾਈ ਨੂੰ ਦੇਖਣ ਨੂੰ ਮਿਲਣਗੇ। 3. ਬਰਡਜ਼ ਆਫ ਪ੍ਰੇਅ (Birds of Prey)- ਬਰਡ ਆਫ ਪ੍ਰੇਅ ਇੱਕ ਡੀਸੀ ਕਾਮਿਕਸ ਫਿਲਮ ਹੈ। ਇਹ ਫਿਲਮ ਜਨਵਰੀ 2020 ਵਿਚ ਰਿਲੀਜ਼ ਕੀਤੀ ਗਈ ਸੀ। ਡੀਸੀ ਫੈਨਸ ਬੇਸਬਰੀ ਨਾਲ ਓਟੀਟੀ 'ਤੇ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 29 ਜੁਲਾਈ ਨੂੰ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋ ਰਹੀ ਹੈ। 4. ਸ਼ਕੁੰਤਲਾ ਦੇਵੀ (Shakuntala Devi)- ਵਿਦਿਆ ਬਾਲਨ ਸਟਾਰਰ ਫਿਲਮ 'ਸ਼ਕੁੰਤਲਾ ਦੇਵੀ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਣਾ ਸੀ। ਇਸ ਫ਼ਿਲਮ ਵਿੱਚ ਪ੍ਰਸਿੱਧ ਗਣਿਤ ਪ੍ਰਤਿਭਾ ਸ਼ਕੁੰਤਲਾ ਦੇਵੀ ਦੀ ਕਹਾਣੀ ਨੂੰ ਮਨੁੱਖੀ ਕੰਪਿਊਟਰ ਵਜੋਂ ਦਰਸਾਇਆ ਗਿਆ ਹੈ। ਫਿਲਮ ਵਿੱਚ ਵਿਦਿਆ ਬਾਲਨ ਸ਼ਕੁੰਤਲਾ ਦੇਵੀ ਦੇ ਕਿਰਦਾਰ ਨੂੰ ਪਲੇਅ ਕਰ ਰਹੀ ਹੈ। ਇਹ ਫਿਲਮ 31 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। 5. ਬੰਦਿਸ਼ ਬੈਂਡਿਟਸ (Bandish Bandits)- ਐਮਜ਼ੌਨ ਪ੍ਰਾਈਮ ਵੀਡਿਓ ਪਹਿਲੀ ਵਾਰ ਇੱਕ ਮਿਊਜ਼ੀਕਲ ਡਰਾਮਾ ਵੈੱਬ ਸੀਰੀਜ਼ ਲੈ ਕੇ ਆ ਰਿਹਾ ਹੈ। ਸ਼ੰਕਰ-ਅਹਿਸਾਨ-ਲੌਅ ਦੀ ਜੋੜੀ 'ਬੰਦਿਸ਼ ਬੈਂਡਿਟਸ' ਵੈੱਬ ਸੀਰੀਜ਼ ਨਾਲ ਆਪਣਾ ਡਿਜੀਟਲ ਡੈਬਿਊ ਕਰ ਰਹੀ ਹੈ। ਵੈਬ ਸੀਰੀਜ਼ ਵਿਚ ਕਲਾਸੀਕਲ ਸੰਗੀਤ ਤੇ ਪੌਪ ਸੰਗੀਤ ਦਾ ਸੁਮੇਲ ਦਿਖਾਈ ਦੇਵੇਗਾ। ਇਹ ਵੈੱਬ ਸੀਰੀਜ਼ 4 ਅਗਸਤ ਨੂੰ ਰਿਲੀਜ਼ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904