74 ਸਾਲ ਦੇ ਹੋਏ ''ਬਿਗ ਬੀ''
ਏਬੀਪੀ ਸਾਂਝਾ | 11 Oct 2016 01:31 PM (IST)
NEXT PREV
ਨਵੀਂ ਦਿੱਲੀ : ਬਿਗ ਬੀ ਦੇ ਨਾਮ ਤੋਂ ਮਸ਼ਹੂਰ ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਅਮਿਤਾਭ ਬਚਨ ਅੱਜ 74 ਸਾਲ ਦੇ ਹੋ ਗਏ ਹਨ। ਇਸ ਮੌਕੇ ਦੇਸ਼-ਵਿਦੇਸ਼ ਤੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹਿਆਂ ਹਨ। ਬਿਗ ਬੀ ਦੇ ਜਨਮ ਦਿਨ ਦੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਟਵੀਟ ਕਰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੋਦੀ ਨੇ ਟਵੀਟ ਕਰ ਕਿਹਾ, 'ਅਮਿਤਾਭ ਬਚਨ ਜੀ, ਤੁਹਾਨੂੰ ਜਨਮ ਦਿਨ ਦੀ ਵਧਾਈ ਹੋਵੇ। ਤੁਹਾਡੀ ਲੰਬੀ ਉਮਰ 'ਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।' ਇਸ ਸਾਲ ਅਮਿਤਾਭ ਦਾ ਜਨਮਦਿਨ ਕਈ ਮਾਅਨਿਆਂ ਤੋਂ ਖ਼ਾਸ ਹੈ। ਇਸ ਸਾਲ ਉਨ੍ਹਾਂ ਨੂੰ ਚੌਥਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਵੱਡੇ ਪਰਦੇ 'ਤੇ ਖ਼ੂਬ ਸਫਲਤਾ ਮਿਲੀ ਹੈ। ਸੂਤਰਾਂ ਮੁਤਾਬਕ ਬਿਗ ਬੀ ਨੇ ਜਨਮ ਦਿਨ ਮਨਾਉਣ ਲਈ ਕੋਈ ਖ਼ਾਸ ਯੋਜਨਾ ਨਹੀਂ ਬਣਾਈ ਹੈ। ਉਹ ਆਪਣੇ ਪਰਿਵਾਰ ਨਾਲ ਮਾਮੂਲੀ ਸੈਲੀਬ੍ਰਿਸ਼ੇਨ ਕਰਨਗੇ। ਦੱਸਣਯੋਗ ਹੈ ਕਿ ਅਮਿਤਾਭ ਬਚਨ ਦਾ ਜਨਮ ਦਿਨ 1942 ਵਿੱਚ ਇਲਾਹਾਬਾਦ ਵਿਖੇ ਹੋਈਆ ਸੀ। ਉਨ੍ਹਾਂ ਨੂੰ ਸਾਲ 1982 ਵਿੱਚ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਸੀ ਤੇ 2001 ਵਿੱਚ ਉਨ੍ਹਾਂ ਨੂੰ ਪਦਮ ਵਿਭੂਸ਼ਨ ਨਾਲ ਸਨਮਾਨਿਆ ਸੀ। ਕਲਾ ਖੇਤਰ ਵਿੱਚ ਯੋਗਦਾਨ ਦੇ ਲਈ ਉਨ੍ਹਾਂ ਨੂੰ ਸਾਲ 2015 ਵਿੱਚ ਪਦਮ ਵਿਭੂਸ਼ਨ ਦਿੱਤਾ ਗਿਆ ਸੀ।