ਮੁੰਬਈ : ਅਦਾਕਾਰਾ ਕੰਗਣਾ ਰਾਣਾਵੱਤ ਦੀ ਬਲਾਕਬਕਸਟਰ ਹਿੱਟ ਫ਼ਿਲਮ 'ਕਵੀਨ' ਦਾ ਸੀਕਵੇਲ ਬਣ ਸਕਦਾ ਹੈ। ਖ਼ਬਰ ਹੈ ਕਿ ਨਿਰਮਾਣ ਕੰਪਨੀ 2014 ਵਿੱਚ ਆਈ ਇਸ ਫ਼ਿਲਮ ਦਾ ਸੀਕਵੇਲ ਬਣਾਉਣ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ 'ਕਵੀਨ-2' 'ਤੇ ਕੁੱਝ ਹੋ ਰਿਹਾ ਹੈ, ਜਿਸ 'ਤੇ ਫੈਂਟਮ ਫਿਲਮਜ਼ ਹਾਲੇ ਕੰਮ ਕਰ ਰਿਹਾ ਹੈ। ਅਲੀ ਨਿਰਦੇਸ਼ਕ ਵਿਕਾਸ ਬਹਿਲ ਨੂੰ ਕਹਾਣੀ ਦਾ ਵਿਚਾਰ ਲੈ ਕੇ ਆਉਣ ਦੇ ਲਈ ਕਿਹਾ ਅਤੇ ਪਹਿਲਾ ਸੰਸਕਰਨ ਲਿਖਣ ਵਿੱਚ ਸਮਾਂ ਲੱਗੇਗਾ। ਸੂਤਰਾਂ ਨੇ ਦੱਸਿਆ ਕਿ ਇੱਕ ਵਾਰ ਪਟਕਥਾ ਪੂਰੀ ਹੋ ਜਾਣ ਤੋਂ ਬਾਅਦ ਕੰਗਣਾ ਨਾਲ ਗੱਲਬਾਤ ਕੀਤੀ ਜਾਏਗੀ।
'ਕਵੀਨ' ਦਾ ਨਿਰਦੇਸ਼ਨ ਵਿਕਾਸ ਬਹਿਲ ਤੇ ਨਿਰਮਾਣ ਅਨੁਰਾਗ ਕਸ਼ਯਪ, ਵਿਕਰਮਾਦਿਤਯ ਮੋਟਵਾਨੇ ਤੇ ਮਧੂ ਮਨਟੇਨਾ ਨੇ ਕੀਤਾ ਸੀ। ਇਸ ਫ਼ਿਲਮ ਨੇ 100 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਕੀਤਾ ਸੀ ਤੇ ਰਾਸ਼ਟਰੀ ਪੁਰਸਕਾਰ ਸਮੇਤ ਕਈ ਹੋਰ ਇਨਾਮ ਵੀ ਜਿੱਤੇ ਸਨ।