ਲਾਸ ਏੰਜੇਲਿਸ : ਅਦਾਕਾਰ ਸਾਰਾ ਜੈਸਿਕਾ ਪਾਰਕਰ ਦੀ ਡਰੈੱਸ ਲਾਈਵ ਟੀ.ਵੀ. 'ਤੇ ਅਚਾਨਕ ਫੱਟ ਗਈ। ਜਦੋਂ ਹਾਲ ਹੀ ਵਿੱਚ 'ਵਾਚ ਵੱਟ ਹੈਪਨਸ ਲਾਈਵ' ਪ੍ਰੋਗਰਾਮ ਵਿੱਚ ਹਿੱਸਾ ਲੈ ਰਹੀ ਸੀ। ਵੈੱਬਸਾਈਟ 'ਐਸਸ਼ੋਬਿਜ ਡਾਟ ਕਾਮ' ਮੁਤਾਬਕ, ਸਾਰਾ ਨੇ ਉਸ ਨੂੰ ਛੁਪਾਉਣ ਦੀ ਥਾਂ ਆਪਣੇ ਮੇਜ਼ਬਾਨ ਅਤੇ ਸ਼ੋ ਦੇ ਦਰਸ਼ਕਾਂ ਨੂੰ ਬਿਨਾਂ ਕਿਸੇ ਝਿਜਕ ਦੇ ਵਿਖਾਇਆ।
ਜੈਸਿਕਾ ਆਪਣੇ ਨਵੇਂ ਸ਼ੋ 'ਡਿਵੋਰਸ' ਦੇ ਪ੍ਰਚਾਰ ਦੇ ਲਈ ਸ਼ੋ 'ਤੇ ਆਈ ਸੀ। ਜਿਸ ਦਾ ਪ੍ਰੀਮੀਅਰ ਭਾਰਤ ਵਿੱਚ 17 ਅਕਤੂਬਰ ਨੂੰ ਸਟਾਰ ਵਰਲਡ ਪ੍ਰੀਮੀਅਰ ਐਚ.ਡੀ. 'ਤੇ ਹੋਵੇਗਾ।
ਕੋਹੇਨ ਨੇ ਪੁੱਛਿਆ, 'ਮੈਨੂੰ ਤੁਹਾਡੀ ਡਰੈੱਸ ਚੰਗੀ ਲੱਗੀ, ਪਰ ਇਸ ਦੇ ਨਾਲ ਕੀ ਹੋ ਗਿਆ ਹੈ? ਸਾਰਾ ਦੀ ਡਰੈੱਸ 'ਤੇ ਬਹੁਤ ਵੱਡਾ ਛੇਦ ਨਜ਼ਰ ਆ ਰਿਹਾ ਸੀ।'
ਸਾਰਾ ਨੇ ਕਿਹਾ ਕਿ ਮੈਨੂੰ ਇਹ ਡਰੈੱਸ ਪਸੰਦ ਹੈ। ਮੈਂ ਇਸ ਨੂੰ ਉਧਾਰ ਲਿਆ ਹੈ। ਪਾਰਕਰ ਨੇ ਕਿਹਾ ਕਿ ਹੁਣ ਜਦੋਂ ਇਹ ਡਰੈੱਸ ਫੱਟ ਗਈ ਹੈ ਤਾਂ ਇਹ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਪਸੰਦ ਆ ਰਹੀ ਹੈ।