ਮੁੰਬਈ : ਫ਼ਿਲਮ 'ਐਮ.ਐਸ.ਧੋਨੀ: ਦਾ ਅਨਟੋਲਡ ਸਟੋਰੀ' ਦੇ ਲਈ ਪ੍ਰਸ਼ੰਸਾ ਲੈ ਰਹੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਹੈ ਕਿ ਬੈਂਕ ਬੈਲੰਸ ਵਧਾਉਣਾ ਸੌਖਾ ਹੈ। ਪਰ ਆਤਮ ਵਿਸ਼ਵਾਸ ਪਾਉਣਾ ਮੁਸ਼ਕਿਲ ਹੈ। ਸੁਸ਼ਾਂਤ ਨੇ ਟਵਿਟਰ 'ਤੇ ਲਿਖਿਆ, 'ਸਭ ਤੋਂ ਆਸਾਨ ਗੱਲ ਹੈ ਕਿ ਮੈਂ ਆਸਾਨੀ ਨਾਲ ਕਰੋੜਾਂ ਡਾਲਰ ਕਮਾ ਸਕਦਾ ਹਾਂ। ਪਰ ਖ਼ੁਦ 'ਚ ਵਿਸ਼ਵਾਸ ਪੈਦਾ ਕਰਨਾ ਮੁਸ਼ਕਲ ਹੈ।'


'ਐਮ.ਐਸ. ਧੋਨੀ: ਦਾ ਅਨਟੋਲਡ ਸਟੋਰੀ' ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦੇ ਜੀਵਨ 'ਤੇ ਆਧਾਰਿਤ ਹੈ। ਇਹ ਫ਼ਿਲਮ ਨੀਰਜ ਪਾਂਡੇ ਵੱਲੋਂ ਨਿਰਦੇਸ਼ਤ ਹੈ ਤੇ ਸੁਸ਼ਾਂਤ ਸਿੰਘ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਫਾਕਸ ਸਟਾਰ ਸਟੂਡਿਯੋਜ ਅਤੇ ਅਰੁਣ ਪਾਂਡੇ ਆਫ਼ ਇੰਸਪਾਯਰਡ ਐਂਟਰਟੇਮੇਂਟ ਵੱਲੋਂ ਬਣਾਈ ਫ਼ਿਲਮ ਵਿੱਚ ਕਿਯਾਰਾ ਅਡਵਾਨੀ, ਦਸ਼ਾ ਪੱਟਣੀ ਅਤੇ ਅਨੂਪਮ ਖੇਰ ਜਿਹੇ ਸਿਤਾਰੇ ਵੀ ਪ੍ਰਮੁੱਖ ਭੂਮਿਕਾ ਵਿੱਚ ਹਨ।

ਫ਼ਿਲਮ ਨੇ ਭਾਰਤੀ ਬਾਕਸ ਆਫ਼ਿਸ 'ਤੇ 100 ਕਰੋੜ ਰੁਪਏ ਦਾ ਆਂਕੜਾ ਪਾਰ ਕਰ ਲਿਆ ਹੈ।