ਮਸ਼ਹੂਰ ਜੇਮਸ ਬੌਂਡ ਅਦਾਕਾਰ ਪੀਅਰਸ ਬ੍ਰੋਸਨਨ ਪਾਨ ਮਸਾਲਾ ਬਰੈਂਡ ਪਾਨ ਬਹਾਰ ਦੇ ਬ੍ਰੈਂਡ ਅੰਬੈਸੇਡਰ ਬਣੇ ਹਨ। ਪਾਨ ਬਹਾਰ ਦੀ ਮਸ਼ਹੂਰੀ ਕਰਦੇ ਉਹ ਹਰ ਤਰਫ ਵਿਖਾਈ ਦੇ ਰਹੇ ਹਨ, ਫਿਰ ਉਹ ਅਖਬਾਰ ਹੋ ਜਾਂ ਫਿਰ ਟੀਵੀ। ਇਸ ਗੱਲ ਦਾ ਖੂਬ ਮਜ਼ਾਕ ਉੱਡ ਰਿਹਾ ਹੈ ਅਤੇ ਦਰਸ਼ਕ ਜੇਮਸ ਬੌਂਡ ਦੀ ਚੁਟਕੀ ਲੈ ਰਹੇ ਹਨ।
ਮਸ਼ਹੂਰੀ ਵਿੱਚ ਜੇਮਸ ਬੌਂਡ ਗੁੰਡਿਆਂ ਨੂੰ ਮਾਰਣ ਤੋਂ ਬਾਅਦ ਪਾਨ ਬਹਾਰ ਖਾਂਦੇ ਹਨ ਅਤੇ ਕਹਿੰਦੇ ਹਨ ਕਿ ਕਲਾਸ ਨੂੰ ਸਟਾਈਲ ਤੋਂ ਵੱਖ ਨਹੀਂ ਕੀਤਾ ਜਾ ਸਕਦਾ।