1- ਸੂਫੀ ਗਾਇਕ ਕੰਵਰ ਗਰੇਵਾਲ ਦਾ ਨਵਾਂ ਗੀਤ 'ਤੁੰਬਾ ਵੱਜਦਾ' ਰਿਲੀਜ਼ ਹੋ ਗਿਆ ਹੈ। ਗੀਤ ਦੀ ਵੀਡੀਓ ਵਿੱਚ ਕੰਵਰ ਦਾ ਮਸਤ ਮੌਲਾ ਵਾਲਾ ਅੰਦਾਜ਼ ਤਾਂ ਵਿਖ ਹੀ ਰਿਹੈ ਪਰ ਨਾਲ ਹੀ ਮਾਡਰਨ ਕੁੜੀ ਦੀ ਵੀ ਕੁੱਝ ਉਲਝੀ ਕਹਾਣੀ ਵਿਖਾਈ ਗਈ ਹੈ। ਕੰਵਰ ਦੇ 'ਅੱਖਾਂ' ਅਤੇ 'ਸਾਹਮਣੇ ਹੋਵੇ ਯਾਰ' ਮਸ਼ਹੂਰ ਗਾਣਿਆਂ 'ਚੋਂ ਇਕ ਹਨ।


2- ਮੋਸਟ ਅਵੇਟਡ ਪੰਜਾਬੀ ਗੀਤ 'ਸ਼ਿਕਾਰ' ਰਿਲੀਜ਼ ਹੋ ਗਿਆ ਹੈ । ਜਿਸਨੂੰ ਕੌਰ ਬੀ, ਅੰਮ੍ਰਿਤ ਮਾਨ ਅਤੇ ਜੈਜ਼ੀ ਬੀ ਨੇ ਗਾਇਆ ਹੈ। ਗੀਤ ਨੇ ਆਉਂਦੇ ਹੀ ਯੂ ਟਿਊਬ 'ਤੇ ਧਮਾਲ ਮਚਾ ਦਿੱਤੀ ਹੈ ਇੱਕ ਦਿਨ ਦੇ ਵਿੱਚ ਹੀ ਗੀਤ ਨੂੰ ਸਾਢੇ 6 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

3- ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਵਿਚਾਲੇ ਖਬਰ ਆਈ ਹੈ ਕਿ ਸੁਪਰਟਾਰ ਸ਼ਾਹਰੁਖ ਦੀ ਅਪਕਮਿੰਗ ਫਿਲਮ 'ਰਈਸ' ਤੋਂ ਲੀਡ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੂੰ ਰਿਪਲੇਸ ਕੀਤਾ ਜਾ ਰਿਹਾ। ਡੀਐਨਏ ਦੀ ਖਬਰ ਮੁਤਾਬਕ ਨਿਰਮਾਤਾ ਨਹੀਂ ਚਾਹੁੰਦੇ ਕਿ ਵਿਰੋਧ ਕਾਰਨ ਉਹਨਾਂ ਦਾ ਨੁਕਸਾਨ ਹੋਵੇ।
4- ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੇ ਮੁੱਦੇ 'ਤੇ ਫਿਲਮ ਨਿਰਮਾਤਾ ਫਰਾਹ ਖਾਨ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਲੋਕਾਂ ਨਾਲ ਹੀ ਕੰਮ ਹੀ ਕਰਨਾ ਚਾਹੀਦਾ ਕਿਉਂਕਿ ਭਾਰਤ ਵਿੱਚ ਕਾਫੀ ਹੁਨਰ ਹੈ। ਫਰਾਹ ਨੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਵਾਲੀਆਂ ਜੋ ਹਿੰਦੀ ਫਿਲਮਾਂ ਰਿਲੀਜ਼ ਦੇ ਕਗਾਰ 'ਤੇ ਨੇ ਉਹਨਾਂ 'ਤੇ ਰੋਕ ਨਹੀਂ ਲੱਗਣੀ ਚਾਹੀਦੀ।

5- ਸੈਂਸਰ ਬੋਰਡ ਦੇ ਪ੍ਰਧਾਨ ਪਹਿਲਾਜ ਨਹਿਲਾਨੀ ਨੇ ਕਿਹਾ ਕਿ ਹਿੰਦੀ ਫਿਲਮਾਂ 'ਚ ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੀ ਮੰਗ ਕਾਰਨ ਉਠੇ ਵਿਵਾਦ 'ਤੇ ਅਭਿਨੇਤਾਵਾਂ ਦੀ ਟਿੱਪਣੀ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਇਸਦੀ ਬਜਾਏ ਲੋਕਾਂ ਨੂੰ ਦੇਸ਼ ਦੇ ਜਵਾਨਾਂ ਬਾਰੇ ਸੋਚਣਾ ਚਾਹੀਦਾ ਹੈ। ਜੋ ਅੱਤਵਾਦ ਨਾਲ ਲੜ ਰਹੇ ਹਨ।

6- ਪੂਰੇ ਦੇਸ਼ ਵਿੱਚ ਦੁਰਗਾਪੂਜਾ ਦੀ ਧੂਮ ਹੈ। ਭਗਤੀ ਦੇ ਮਾਮਲੇ 'ਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ। ਇਸੇ ਦੇ ਚੱਲਦੇ ਅਦਾਕਾਰਾ ਕਾਜੋਲ ਵੀ ਆਪਣੀ ਬੇਟੀ ਨਾਲ ਦੁਰਗਾ ਪੂਜਾ ਪੰਡਾਲ ਵਿੱਚ ਪਹੁੰਚੀ। ਜਿੱਥੇ ਉਹ ਪ੍ਰਸਾਦ ਵੰਡਦੀ ਵੀ ਦਿਖੀ। ਕਾਜੋਲ ਲਾਲ ਰੰਗ ਦੀ ਸਾੜੀ 'ਚ ਬੇਹਦ ਖੂਬਸੂਰਤ ਲੱਗ ਰਹੀ ਸੀ।

7- 'ਟਿਊਬਲਾਈਟ' ਦੀ ਸ਼ੂਟਿੰਗ 'ਚ ਰੁੱਝੇ ਸਲਮਾਨ ਨੇ ਦਬੰਗ ਦੇ ਸਹਿ ਕਲਾਕਾਰ ਸੋਨੂੰ ਸੂਦ ਨੂੰ ਉਹਨਾਂ ਦੇ ਪ੍ਰੋਡਕਸ਼ਨ ਦੀ ਫਿਲਮ 'ਤੂਤਕ ਤੂਤਕ ਤੂਤੀਆਂ' ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਲਮਾਨ ਨੇ ਟਵੀਟ ਕੀਤਾ "ਛੇਦੀ ਸਿੰਘ, ਮੈਨੂੰ ਉਮੀਦ ਹੈ ਕਿ 'ਤੂਤਕ ਤੂਤਕ ਤੂਤੀਆਂ' ਸੁਪਰਹਿਟ ਹੋਵੇਗੀ। ਨਹੀਂ ਤਾਂ ਅਸੀਂ ਇੰਨੇ ਛੇਦ ਕਰ ਦਵਾਂਗੇ ਕਿ …! ਸੋਨੂੰ ਤੂਹਾਨੂੰ ਸ਼ੂਭਕਾਮਨਾਵਾਂ।"
8- ਫਿਲਮ ‘ਐਮ ਐਸ ਧੋਨੀ’ ਨੇ ਬਾਕਸ ਆਫਿਸ ‘ਤੇ ਹਨੇਰੀ ਲਿਆ ਦਿੱਤੀ ਹੈ। ਰਿਲੀਜ਼ ਦੇ ਦੂਜੇ ਵੀਕੈਂਡ ਵਿੱਚ ਹੀ ਫਿਲਮ ਨੇ 100 ਕਰੋੜ ਤੋਂ ਪਾਰ ਦਾ ਬਿਜ਼ਨਸ ਕਰ ਲਿਆ ਹੈ। ਸ਼ਨੀਵਾਰ ਨੂੰ 5.20 ਕਰੋੜ ਰੁਪਏ ਦੀ ਕਮਾਈ ਕਰ ਇਹ ਫਿਲਮ 103 ਕਰੋੜ ‘ਤੇ ਪਹੁੰਚ ਗਈ ਹੈ। ‘ਐਮ ਐਸ ਧੋਨੀ’ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਇਸ ਸਾਲ ਦੀ ਦੂਜੀ ਫਿਲਮ ਹੈ।

9- ਫ਼ਿਲਮ ‘ਐਮ.ਐਸ.ਧੋਨੀ: ਦਾ ਅਨਟੋਲਡ ਸਟੋਰੀ’ ਦੇ ਲਈ ਪ੍ਰਸ਼ੰਸਾ ਲੈ ਰਹੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਹੈ ਕਿ ਬੈਂਕ ਬੈਲੰਸ ਵਧਾਉਣਾ ਸੌਖਾ ਹੈ। ਪਰ ਆਤਮ ਵਿਸ਼ਵਾਸ ਪਾਉਣਾ ਮੁਸ਼ਕਿਲ ਹੈ। ਸੁਸ਼ਾਂਤ ਨੇ ਟਵਿਟਰ ‘ਤੇ ਲਿਖਿਆ, ‘ਸਭ ਤੋਂ ਆਸਾਨ ਗੱਲ ਹੈ ਕਿ ਮੈਂ ਆਸਾਨੀ ਨਾਲ ਕਰੋੜਾਂ ਡਾਲਰ ਕਮਾ ਸਕਦਾ ਹਾਂ। ਪਰ ਖ਼ੁਦ ‘ਚ ਵਿਸ਼ਵਾਸ ਪੈਦਾ ਕਰਨਾ ਮੁਸ਼ਕਲ ਹੈ।’

10- ਫਿਲਮ ਅਦਾਕਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਅਤੇ ਅਭਿਨੇਤਰੀ ਕਾਜੋਲ ਦਾ ਸਮੀਕਰਨ ਫਿਲਮ ਨਿਰਮਾਤਾ ਕਰਨ ਜੌਹਰ ਨਾਲ ਕੁੱਝ ਨਿੱਜੀ ਮਾਮਲਿਆਂ ਦੇ ਚੱਲਦੇ ਪਹਿਲਾਂ ਵਰਗਾ ਨਹੀਂ ਰਿਹਾ। ਕਰਨ ਅਕਸਰ ਕਹਿੰਦੇ ਵੀ ਸੀ ਕਿ ਕਾਜੋਲ ਉਹਨਾਂ ਲਈ ਲੱਕੀ ਮਸਕਟ ਹੈ।