2- 'ਬੇਫਿਕਰੇ' ਦਾ ਟ੍ਰੇਲਰ ਆਉਣ ਤੋਂ ਪਹਿਲਾਂ ਹੀ ਚਰਚਾ 'ਚ ਸੀ ਕਿਉਂਕਿ ਇਸਨੂੰ ਆਈਫਲ ਟਾਵਰ ਤੇ ਰਿਲੀਜ਼ ਕੀਤਾ ਗਿਆ ਜਦਕਿ ਫਿਲਮੀ ਇਤਿਹਾਸ 'ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
3- ਅਦਾਕਾਰਾ ਕੰਗਣਾ ਰਣਾਉਤ ਦੀ ਬਲਾਕਬਕਸਟਰ ਹਿੱਟ ਫ਼ਿਲਮ ‘ਕਵੀਨ’ ਦਾ ਸੀਕਵਲ ਬਣ ਸਕਦਾ ਹੈ। ਖ਼ਬਰ ਹੈ ਕਿ ਨਿਰਮਾਣ ਕੰਪਨੀ 2014 ਵਿੱਚ ਆਈ ਇਸ ਫ਼ਿਲਮ ਦਾ ਸੀਕਵੇਲ ਬਣਾਉਣ ਜਾ ਰਹੀ ਹੈ। ਇਸ ਫ਼ਿਲਮ ਨੇ 100 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਕੀਤਾ ਸੀ ਤੇ ਰਾਸ਼ਟਰੀ ਪੁਰਸਕਾਰ ਸਮੇਤ ਕਈ ਹੋਰ ਇਨਾਮ ਵੀ ਜਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਇੱਕ ਵਾਰ ਪਟਕਥਾ ਪੂਰੀ ਹੋ ਜਾਣ ਤੋਂ ਬਾਅਦ ਕੰਗਣਾ ਨਾਲ ਗੱਲਬਾਤ ਕੀਤੀ ਜਾਏਗੀ।
4- ਅਭਿਨੇਤਰੀ ਪ੍ਰਿਟੀ ਜ਼ਿੰਟਾ ਦਾ ਕਹਿਣਾ ਹੈ ਜਿਸ ਤਰ੍ਹਾ ਫੋਟੋਗ੍ਰਾਫਰ ਤਸਵੀਰ ਖਿੱਚਣ ਲਈ ਉਹਨਾਂ ਦਾ ਪਿੱਛਾ ਕਰਦੇ ਹਨ ਉਸ ਨਾਲ ਉਹਨਾਂ ਨੂੰ ਅਸੁਵਿਧਾ ਹੁੰਦੀ ਹੈ। ਅਦਾਕਾਰਾ ਨੇ ਕਿਹਾ ਕਿ ਇਹਨੀਂ ਦਿਨੀਂ ਕੋਈ ਵੀ ਨਿਮਰਤਾ ਨਾਲ ਫੋਟੋ ਲੈਣ ਲਈ ਨਹੀਂ ਪੁੱਛਦਾ। ਪ੍ਰਿਟੀ ਨੇ ਟਵੀਟ ਕਰ ਕਿਹਾ ਅਦਿਹਾ ਨਾ ਕਰੋ ਨਹੀਂ ਤਾਂ ਤੂਹਾਨੂੰ ਕਦੇ ਸਹੀ ਤਸਵੀਰ ਨਹੀਂ ਮਿਲੇਗੀ।
5- ਪ੍ਰਿਯੰਕਾ ਚੋਪੜਾ ਦੀ ਮੈਗਜ਼ੀਨ ਦੇ ਕਵਰ ਤੇ ਛਪੀ ਇੱਕ ਤਸਵੀਰ ਵਿਵਾਦਤ ਚ ਆ ਗਈ ਹੈ। ਚੋਪੜਾ ਨੇ ਜੋ ਟੀ-ਸ਼ਰਟ ਪਾਈ ਉਸ ਤੇ ਲਿਖੇ ਸ਼ਬਦਾਂ ਤੇ ਕੁੱਝ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਜਿਸ ਰਾਂਹੀ ਪ੍ਰਿਯੰਕਾ ਸੰਦੇਸ਼ ਦੇ ਰਹੀ ਹੈ ਕਿ ਉਹ ਇਕ 'ਟ੍ਰੇਵਲਰ' ਹੈ ਜਦਕਿ ਕੁੱਝ ਲੋਕਾਂ ਨੇ ਕਿਹਾ ਕਿ ਸ਼ਰਨਾਰਥੀ ਸ਼ਬਦ ਨੂੰ ਤੇ ਲਕੀਰ ਖਿੱਚਣ ਲਈ ਇਤਰਾਜ਼ ਜਤਾਇਆ ਹੈ।
6- ਪਾਕਿਸਤਾਨੀ ਕਲਾਕਾਰਾਂ ਦਾ ਵਿਰੋਧ ਕਰਨ ਮਗਰੋਂ ਹੁਣ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਫਿਲਮ ਨਿਰਮਾਤਾਵਾਂ ਕਰਨ ਜੌਹਰ ਅਤੇ ਮਹੇਸ਼ ਭੱਟ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਗੁਆਂਢੀ ਦੇਸ਼ ਦੇ ਕਲਾਕਾਰਾਂ ਨਾਲ ਕੰਮ ਕੀਤਾ ਜਾਂ ਉਹਨਾਂ ਦੀ ਫਿਲਮ ਨੂੰ ਰਿਲੀਜ਼ ਕੀਤਾ ਤਾਂ ਉਹਨਾਂ ਨੂੰ ਕੁੱਟਿਆ ਜਾਵੇਗਾ।
7- ਕੈਪਟਨ ਕੂਲ ਮਹੇਂਦਰ ਸਿੰਘ ਧੋਨੀ ਦੇ ਜੀਵਨ ਤੇ ਅਧਾਰਿਤ ਫਿਲਮ 'ਐਮ.ਐਸ ਧੋਨੀ ਦ ਅਨਟੋਲਡ ਸਟੋਰੀ' ਨੇ 109.3 ਕਰੋੜ ਦੀ ਕਮਾਈ ਕਰ ਲਈ ਹੈ। ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਈ ਸੀ ਜਿਸ ਮਗਰੋਂ ਕਾਮਯਾਬੀ ਦਾ ਸਿਲਸਿਲਾ ਪਹਿਲੇ ਦਿਨ ਤੋਂ ਜਾਰੀ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ 'ਚ ਧੋਨੀ ਦਾ ਕਿਰਦਾਰ ਨਿਭਾਇਆ ਹੈ।
8- ਅਭਿਨੇਤਾ ਸ਼ਾਹਿਦ ਕਪੂਰ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਆਗਾਮੀ ਫਿਲਮ 'ਪਦਮਾਵਤੀ' ਨਾਲ ਜੁੜਨਗੇ ਜਿਸ 'ਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੁਖ ਕਿਰਦਾਰਾਂ 'ਚ ਹਨ। ਵਾਇਕਾਮ 18 ਮੁਵਾਜ਼ ਦੇ ਮੁੱਖ ਕਾਰਜਕਾਰੀ ਨੇ ਟਵਿੱਟਰ ਤੇ ਇਸਦਾ ਐਲਾਨ ਕੀਤਾ ਹੈ।
9- ਰਿਤੇਸ਼ ਦੇਸ਼ਮੁਖ ਨੇ ਪਹਿਲੀ ਵਾਰ ਆਪਣੇ ਛੋਟੇ ਬੇਟੇ ਰਾਹਿਲ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਤਸਵੀਰਾਂ 'ਚ ਰਿਤੇਸ਼, ਰਾਹਿਲ ਨੂੰ ਗੋਦ 'ਚ ਲਈ ਨਜ਼ਰ ਆ ਰਹੇ ਹਨ। ਇੰਸਟਗਰਾਮ 'ਤੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ ਇਹ ਖਾਸ ਦਿਨ ਹੈ ਕਿਉਂਕਿ ਮੇਰੀ ਆਈ ਦਾ ਜਨਮਦਿਨ ਹੈ।,
10- ਬਾਲੀਵੁੱਡ ਅਭਿਨੇਤਰੀ ਮਾਂ ਬਣਨ ਮਗਰੋਂ ਪਹਿਲੀ ਵਾਰ ਨਜ਼ਰ ਆਈ ਹੈ। ਦਰਅਸਲ ਰਾਣੀ ਜੁਹੂ ਦੇ ਇੱਕ ਦੁਰਗਾ ਪੰਡਾਲ ਵਿੱਚ ਮਾਤਾ ਦੇ ਦਰਸ਼ਨ ਲਈ ਪਹੁੰਚੀ ਸੀ। ਰਾਣੀ ਨੇ ਪਿੰਕ ਰੰਗ ਦੀ ਸਾੜੀ ਪਾਈ ਸੀ ਜਿਸ 'ਚ ਉਹ ਬੇਹਦ ਖੂਬਸੂਰਤ ਲਗ ਰਹੀ ਸੀ। ਇਸਦੇ ਇਲਾਵਾ ਕਾਜੋਲ ਵੀ ਮਾਂ ਦੇ ਚਰਨਾਂ ਚ ਨਤਮਸਤਕ ਹੋਈ।