Amitabh Bachchan: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਅਮਿਤਾਭ ਬੱਚਨ ਡੂੰਘੇ ਸਦਮੇ ਵਿੱਚ ਹਨ। ਦੱਸ ਦੇਈਏ ਕਿ ਦਿੱਗਜ ਫਿਲਮ ਨਿਰਮਾਤਾ ਚੰਦਰ ਬਾਰੋਟ ਜਿਨ੍ਹਾਂ ਨੂੰ ਸਾਲ 1978 ਵਿੱਚ ਕਲਟ ਕਲਾਸਿਕ ਫਿਲਮ 'ਡੌਨ' ਲਈ ਜਾਣਿਆ ਜਾਂਦਾ ਸੀ, ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 86 ਸਾਲ ਦੀ ਉਮਰ ਵਿੱਚ ਬਾਂਦਰਾ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।
ਉਨ੍ਹਾਂ ਦੀ ਪਤਨੀ ਦੀਪਾ ਬਾਰੋਟ ਨੇ ਟਾਈਮਜ਼ ਆਫ਼ ਇੰਡੀਆ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, "ਉਹ ਪਿਛਲੇ ਸੱਤ ਸਾਲਾਂ ਤੋਂ ਪਲਮਨਰੀ ਫਾਈਬਰੋਸਿਸ ਤੋਂ ਪੀੜਤ ਸਨ।" ਬਾਰੋਟ ਦਾ ਗੁਰੂ ਨਾਨਕ ਹਸਪਤਾਲ ਵਿੱਚ ਡਾਕਟਰ ਮਨੀਸ਼ ਸ਼ੈੱਟੀ ਦੀ ਅਗਵਾਈ ਹੇਠ ਇਲਾਜ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜਸਲੋਕ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ।
ਜਾਣਕਾਰੀ ਅਨੁਸਾਰ, ਨਿਰਦੇਸ਼ਕ ਲਗਭਗ 86 ਸਾਲ ਦੇ ਸਨ ਅਤੇ ਫੇਫੜਿਆਂ ਦੀਆਂ ਕੁਝ ਸਮੱਸਿਆਵਾਂ ਕਾਰਨ ਪਿਛਲੇ 6-7 ਸਾਲਾਂ ਤੋਂ ਬਿਮਾਰ ਸਨ। ਫਰਹਾਨ ਅਖਤਰ ਨੇ ਨਿਰਦੇਸ਼ਕ ਦੀ ਮੌਤ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ। ਤਸਵੀਰ ਦੇ ਨਾਲ, ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਇਹ ਜਾਣ ਕੇ ਦੁੱਖ ਹੋਇਆ ਕਿ ਓਜੀ ਡੌਨ ਦੇ ਨਿਰਦੇਸ਼ਕ ਚੰਦਰ ਬਾਰੋਟ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਇਸ਼ਨਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ। ਪਰਿਵਾਰ ਨਾਲ ਡੂੰਘੀ ਸੰਵੇਦਨਾ।
ਦੱਸ ਦੇਈਏ ਕਿ ਚੰਦਰ ਬਾਰੋਟ ਨੇ ਆਪਣੇ ਕਰੀਬੀ ਦੋਸਤ ਅਤੇ ਸਿਨੇਮੈਟੋਗ੍ਰਾਫਰ-ਨਿਰਮਾਤਾ ਨਰੀਮਨ ਈਰਾਨੀ ਦਾ ਸਮਰਥਨ ਕਰਨ ਲਈ ਡੌਨ ਨੂੰ ਨਿਰਦੇਸ਼ਿਤ ਕਰਨ ਦਾ ਫੈਸਲਾ ਕੀਤਾ, ਜੋ ਇਤਿਹਾਸ ਵਿੱਚ ਦਰਜ ਹੈ ਅਤੇ ਅੱਜ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਹੈ। ਨਿਰਦੇਸ਼ਨ ਵੱਲ ਮੁੜਨ ਤੋਂ ਪਹਿਲਾਂ, ਬਾਰੋਟ ਨਸਲੀ ਅਸ਼ਾਂਤੀ ਕਾਰਨ ਤਨਜ਼ਾਨੀਆ ਤੋਂ ਭਾਰਤ ਵਾਪਸ ਆ ਗਏ ਸੀ। ਬਾਅਦ ਵਿੱਚ ਉਨ੍ਹਾਂ ਨੇ ਹਿੰਦੀ ਫਿਲਮ ਉਦਯੋਗ ਵਿੱਚ ਅਦਾਕਾਰ ਅਤੇ ਫਿਲਮ ਨਿਰਮਾਤਾ ਮਨੋਜ ਕੁਮਾਰ ਨਾਲ ਇੱਕ ਸਹਾਇਕ ਨਿਰਦੇਸ਼ਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।