ਮੁੰਬਈ: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਲੌਕਡਾਊਨ 2.0 ਤੋਂ ਬਾਅਦ ਪਹਿਲੀ ਵਾਰ ਸ਼ੂਟਿੰਗ ਲਈ ਘਰ ਤੋਂ ਬਾਹਰ ਨਿਕਲੇ ਹਨ। ਅਮਿਤਾਭ ਨੇ ਇਸ ਖਾਸ ਮੌਕੇ ਦੀ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਖੁਦ ਕਾਰ ਵਿੱਚ ਬੈਠੇ ਇਸ ਤਸਵੀਰ ਨੂੰ ਕਲਿਕ ਕਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਫੋਟੋ 'ਚ ਅਮਿਤਾਭ ਬੱਚਨ ਆਪਣੇ ਚਿਹਰੇ 'ਤੇ ਡਿਜ਼ਾਈਨਰ ਬਲੈਕ ਐਂਡ ਗ੍ਰੀਨ ਕਲਰ ਦਾ ਮਾਸਕ ਨਜ਼ਰ ਆ ਰਿਹਾ ਹੈ।


ਅਮਿਤਾਭ ਬਚਨ ਦਾ ਲੁੱਕ


ਬਿੱਗ ਬੀ ਨੇ ਆਪਣਾ ਸਿਰ ਵੀ ਇੱਕ ਬੈਂਡਾਨਾ ਨਾਲ ਕਵਰ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀਆਂ ਅੱਖਾਂ 'ਤੇ ਮੋਟੇ ਗਲਾਸ ਹਨ। ਅਮਿਤਾਭ ਨੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਇਸ 'ਤੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਹੈ। ਅਮਿਤਾਭ ਦੀ ਇਸ ਤਸਵੀਰ ਨੂੰ ਵੇਖ ਕੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਪ੍ਰੇਰਣਾ ਦੱਸੀ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਦੱਸ ਦੇਈਏ ਕਿ ਅਮਿਤਾਭ ਬੱਚਨ ਲਗਪਗ 80 ਸਾਲ ਦੇ ਹੋ ਚੁੱਕੇ ਹਨ ਤੇ ਅਜੇ ਵੀ ਪੂਰੀ ਤਰ੍ਹਾਂ ਐਕਟਿਵ ਹਨ।



ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਅਮਿਤਾਭ ਬੱਚਨ ਨੇ ਲਿਖਿਆ,' 'ਸਵੇਰੇ 7 ਵਜੇ .. ਕੰਮ 'ਤੇ ਜਾਓ .. ਲੌਕਡਾਊਨ 2.0 ਤੋਂ ਬਾਅਦ ਪਹਿਲੇ ਦਿਨ ਦੀ ਸ਼ੂਟਿੰਗ .. ਪੈਂਗੋਲਿਨ ਮਾਸਕ ਨਾਲ.. ਤੇ ਐਲਾਨ।'' ਹਰ ਰੋਜ ਚੀਜ਼ਾਂ ਬਿਹਤਰ ਅਤੇ ਬਿਹਤਰ ਤੇ ਹਰ ਤਰੀਕੇ ਨਾਲ ਬਿਹਤਰ ਹੋਣਗੀਆਂ। ਅਦਾਕਾਰ ਦੀ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇ ਨਾਲ ਵਧਾਈ ਦੇਣਾ ਸ਼ੁਰੂ ਕਰ ਦਿੱਤਾ ਤੇ ਪੋਸਟ ਸਾਂਝੇ ਕੀਤੇ ਜਾਣ ਦੇ ਕੁਝ ਘੰਟਿਆਂ ਵਿੱਚ ਹੀ ਲੱਖਾਂ ਤੋਂ ਵੱਧ ਲਾਈਕ ਮਿਲੇ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਫਿਲਮ 'ਚਿਹਰਾ' 'ਚ ਨਜ਼ਰ ਆਉਣਗੇ। ਚਿਹਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਇਮਰਾਨ ਹਾਸ਼ਮੀ ਤੇ ਰੀਆ ਚੱਕਰਵਰਤੀ ਵੀ ਹਨ। ਇਸ ਤੋਂ ਇਲਾਵਾ ਅਮਿਤਾਭ ਫਿਲਮ ਬ੍ਰਹਮਾਤਰ, ਝੁੰਡ ਵਿੱਚ ਵੀ ਨਜ਼ਰ ਆਉਣਗੇ। ਅਯਾਨ ਮੁਕਰਜੀ ਬ੍ਰਹਮਾਤਰ ਬਣਾ ਰਹੇ ਹਨ। ਇਸ ਵਿੱਚ ਆਲੀਆ ਭੱਟ ਤੇ ਰਣਬੀਰ ਕਪੂਰ ਮੁੱਖ ਭੂਮਿਕਾਵਾਂ ਵਿੱਚ ਹਨ। ਝੁੰਡ ਬਾਰੇ ਗੱਲ ਕਰੀਏ ਤਾਂ ਇਸ ਨੂੰ  Nagraj Manjule ਬਣਾ ਰਹੇ ਹਨ।


ਇਹ ਵੀ ਪੜ੍ਹੋ: Tourism in Himachal: ਕੋਰੋਨਾ ਨਿਯਮਾਂ 'ਚ ਢਿੱਲ ਮਿਲਦੇ ਹੀ ਹਿਮਾਚਲ ਜਾਣ ਵਾਲੇ ਪਏ ਕਾਹਲੇ, ਹਾਈਵੇ 'ਤੇ ਲੱਗਿਆ ਦੂਰ ਤਕ ਜਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904