Sushant Singh Rajput Death Anniversary: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 14 ਜੂਨ, 2020 ਨੂੰ ਹੋਈ ਸੀ। ਉਨ੍ਹਾਂ ਦੀ ਪਹਿਲੀ ਬਰਸੀ ਤੋਂ ਇਕ ਦਿਨ ਪਹਿਲਾਂ ਸੁਸ਼ਾਂਤ ਦੀ ਜ਼ਿੰਦਗੀ, ਅਨੋਖੇ ਸਫ਼ਰ ਤੇ ਉਨ੍ਹਾਂ ਦੀ ਤਮਾਮ ਉਪਲਬਧੀਆਂ ਬਾਰੇ ਇਕ ਵੈਬਸਾਈਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵੈਬਸਾਈਟ ਦਾ ਨਾਂਅ ਹੈ www.ImmortalSushant.com. ਤੇ ਇਸ ਨੂੰ ਸੁਸ਼ਾਂਤ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਤੇ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ ਹੈ।


ਇਸ ਵੈਬਸਾਈਟ ਦੀ ਖਾਸੀਅਤ ਇਹ ਹੈ ਕਿ ਇਸ 'ਚ ਲੋਕਾਂ ਨੂੰ ਨਾ ਸਿਰਫ਼ ਸੁਸ਼ਾਂਤ ਦੇ ਫ਼ਿਲਮੀ ਸਫਰ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ ਸਗੋਂ ਫਿਲਮਾਂ ਤੋਂ ਇਲਾਵਾ ਸੁਸ਼ਾਂਤ ਦੀਆਂ ਰੁਚੀਆਂ, ਸ਼ੌਕ ਪੂਰੇ ਕਰਨ ਲਈ ਕੀਤੇ ਯਤਨ, ਸੁਸ਼ਾਂਤ ਨਾਲ ਜੁੜੇ ਟ੍ਰੈਂਡਸ ਜਾਣਨ ਤੇ ਸੁਸ਼ਾਂਤ ਦੀਆਂ ਤਸਵੀਰਾਂ ਤੇ ਇੰਟਰਵਿਊ ਦੇਖਣ ਦਾ ਮੌਕਾ ਮਿਲੇਗਾ।


ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਕਰੀਬੀ ਮੈਂਬਰ ਨਿਲੋਤਪਲ ਮ੍ਰਿਣਾਲ ਨੇ ਦੱਸਿਆ ਕਿ ਸੁਸ਼ਾਂਤ ਨਾਲ ਜੁੜੀ ਹਰ ਜਾਣਕਾਰੀ ਇਸ ਵੈਬਸਾਈਟ ਤੋਂ ਆਸਾਨੀ ਨਾਲ ਮਿਲ ਜਾਵੇਗੀ। ਇਸ ਵੈਬਸਾਈਟ ਨੂੰ ਸ਼ੁਰੂ ਕਰਨ 'ਚ ਸਾਨੂੰ ਸੁਸ਼ਾਂਤ ਦੇ ਪਰਿਵਾਰ ਵਾਲਿਆਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।


 






ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। 34 ਸਾਲਾ ਅਦਾਕਾਰ ਨੇ ਮੁੰਬਈ ਦੇ ਬਾਂਦਰਾ ਸਥਿਤ ਘਰ 'ਚ ਉਨ੍ਹਾਂ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ ਸੀ। ਬਾਅਦ 'ਚ ਸੁਸ਼ਾਂਤ ਦੀ ਮੌਤ 'ਤੇ ਜੰਮ ਕੇ ਸਿਆਸਤ ਹੋਈ। ਸੁਸ਼ਾਂਤ ਦੀ ਮੌਤ ਦੀ ਜਾਂਚ ਮੁੰਬਈ ਪੁਲਿਸ ਤੋਂ ਇਲਾਵਾ ਬਿਹਾਰ ਪੁਲਿਸ ਤੇ ਫਿਰ ਸੀਬੀਆਈ ਨੇ ਵੀ ਕੀਤੀ। ਬਾਅਦ 'ਚ ਇਸ ਮਾਮਲੇ ਦੀਆਂ ਕੜੀਆਂ ਜੋੜਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਨਾਰਕੋਟਿਕਸਕੰਟਰੋਲ ਬਿਊਰੋ ਵੀ ਇਸ ਜਾਂਚ ਨਾਲ ਜੁੜ ਗਏ।