ਮੁੰਬਈ: ਅਮਿਤਾਭ ਬੱਚਨ ਦੇ ਰਿਆਲਿਟੀ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦੇ 10ਵੇਂ ਸੀਜਨ ਦੇ ਇੰਟ੍ਰੋਡਕਸ਼ਨ ਪਾਰਟ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਮਿਤਾਭ ਨੇ ਟਵੀਟ ਕਰਕੇ ਲਿਖਿਆ, ‘ਸਵੇਰੇ ਦੇ 4:45 ਵਜੇ ਹਨ। ਕੰਮ ਤੋਂ ਹੁਣੇ ਵਾਪਸ ਆਈਆ ਹਾਂ। ਸ਼ੁੱਕਰਵਾਰ ਸਵੇਰੇ 8 ਵਜੇ ਕੇਬੀਸੀ ਦੀ ਰਿਕਾਡਿੰਗ ਸ਼ੁਰੂ ਕਰਾਂਗਾ। ਕੌਨ ਬਨੇਗਾ ਕਰੋੜਪਤੀ ਦੇ 10ਵੇਂ ਸੀਜ਼ਨ ਲਈ 6 ਜੂਨ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। ਅਗਸਤ ‘ਚ ਸ਼ੋਅ ਲਾਂਚ ਹੋਵੇਗਾ। ਕੇਬੀਸੀ ਦੇ 10ਵੇਂ ਸੀਜ਼ਨ ‘ਚ 30 ਐਪੀਸੋਡ ਹੋਣਗੇ।’
ਜੇਕਰ ਸ਼ੋਅ ਲਈ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਇਹ 6 ਜੂਨ ਤੋਂ ਬਿੱਗ ਬੀ ਹਰ ਰੋਜ਼ ਰਾਤ 8 ਵਜੇ ਸੋਨੀ ਟੀਵੀ ‘ਤੇ ਦਰਸ਼ਕਾਂ ਨੂੰ ਇੱਕ ਸਵਾਲ ਕਰਨਗੇ ਤੇ ਗੇਮ ਸ਼ੋਅ ‘ਚ ਦਰਸ਼ਕ ਉਸ ਸਵਾਲ ਦਾ ਜਵਾਬ ਦੇ ਕੇ ਖੁਦ ਨੂੰ ਰਜਿਸਟਰ ਕਰ ਸਕਦੇ ਹਨ।
ਸਵਾਲ ਦਾ ਜਵਾਬ SMS, IVRS ਤੋਂ ਇਲਾਵਾ ਸੋਨੀ LIV ਐਪ ਰਾਹੀਂ ਵੀ ਦਿੱਤਾ ਜਾ ਸਕਦਾ ਹੈ। ਇਹ ਪ੍ਰੌਸੈਸ ਜੂਨ ਤੱਕ ਚੱਲੇਗਾ। ਸਭ ਤੋਂ ਵੱਧ ਸਹੀ ਜਵਾਬ ਦੇਣ ਵਾਲਾ ਆਡੀਸ਼ਨ ਲਈ ਬੁਲਾਇਆ ਜਾਵੇਗਾ।
ਇਸ ਸਾਲ ਵੀ ਗੇਮ ਸ਼ੋਅ ਦੇ ਫੋਰਮੈਟ ‘ਚ ਕੁਝ ਬਦਲਾਅ ਕੀਤੇ ਗਏ ਹਨ। ਅਮਿਤਾਬ ਨੇ ਇਹ ਸ਼ੋਅ ਸਾਲ 2000 ਤੋਂ ਹੋਸਟ ਕਰਕੇ ਟੀਵੀ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਪਿਛਲੇ ਸਾਲ ਦੇ ਇੱਕ ਐਪੀਸੋਡ ਲਈ ਬਿੱਗ ਬੀ ਨੇ 2.6 ਕਰੋੜ ਦੀ ਫੀਸ ਲਈ ਸੀ ਜੋ ਇਸ ਸਾਲ 3 ਕਰੋੜ ਇੱਕ ਐਪੀਸੋਡ ਹੋ ਗਈ ਹੈ।
ਕੇਬੀਸੀ-9 ਨੇ ਟੀਆਰਪੀ ਦੇ ਮਾਮਲੇ ‘ਚ ਕਈ ਟੀਵੀ ਸ਼ੋਅ ਨੂੰ ਪਿੱਛੇ ਛੱਡ ਦਿੱਤਾ ਸੀ। ਹੋਸਟ ਅਮਿਤਾਭ ਬੱਚਨ ਤੇ ਕਈ ਸ਼ਾਨਦਾਰ ਕੰਟੇਸਟੈਂਟ ਕਰਕੇ ਇਸ ਸ਼ੋਅ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।