ਮੁੰਬਈ: ਸਲਮਾਨ ਖਾਨ ਤੇ ਬੌਬੀ ਦਿਓਲ ਦੀ ਨਵੀਂ ਫ਼ਿਲਮ 'ਰੇਸ-3' ਦੇ ਜਿਸ ਰੋਮਾਂਟਿਕ ਨੰਬਰ ਦੀ ਉਡੀਕ ਕੀਤੀ ਜਾ ਰਹੀ ਸੀ, ਉਹ ਹੁਣ ਖ਼ਤਮ ਹੋ ਗਈ ਹੈ। ਕੁਝ ਦੇਰ ਪਹਿਲਾਂ ਹੀ ਫ਼ਿਲਮ ਦਾ ਗਾਣਾ ‘ਸੈਲਫਿਸ਼’ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਦਾ ਰੋਮਾਂਟਿਕ ਨੰਬਰ ਹੈ ਜਿਸ ਦੇ ਬੋਲ ਸਲਮਾਨ ਖਾਨ ਦੀ ਕਲਮ ਤੋਂ ਨਿਕਲੇ ਹਨ।


 

ਗਾਣਾ ਸਲਮਾਨ, ਜੈਕਲੀਨ ਤੇ ਬੌਬੀ ‘ਤੇ ਫਿਲਮਾਇਆ ਗਿਆ ਹੈ। ਗਾਣੇ ਨੂੰ ਆਤਿਫ ਅਸਲਮ ਤੇ ਯੂਲੀਆ ਵੰਤੂਰ ਨੇ ਗਾਇਆ ਹੈ, ਜੋ ਕਲਾਕਾਰਾਂ ‘ਤੇ ਖੂਬ ਜਚ ਰਿਹਾ ਹੈ। ਗਾਣੇ ਨੂੰ ਕੰਪੋਜ਼ ਵਿਸ਼ਾਲ ਮਿਸ਼ਰਾ ਨੇ ਕੀਤਾ ਹੈ।

ਫ਼ਿਲਮ ਕਾਫੀ ਲੰਬੇ ਸਮੇਂ ਤੋਂ ਚਰਚਾ ‘ਚ ਬਣੀ ਹੋਈ ਹੈ। ਫ਼ਿਲਮ ਦੇ ਬੇਸਬਰੀ ਨਾਲ ਇੰਤਜ਼ਾਰ ਦੇ ਦੋ ਮੁੱਖ ਕਾਰਨ ਹਨ। ਸਲਮਾਨ ਦਾ ਐਕਸ਼ਨ ਤੇ ਬੌਬੀ ਦਿਓਲ ਦੀ ਲੰਬੇ ਸਮੇਂ ਬਾਅਦ ਬਾਲੀਵੁੱਡ ‘ਚ ਵਾਪਸੀ।

[embed]

ਇਨ੍ਹਾਂ ਤਿੰਨ ਕਲਾਕਾਰਾਂ ਤੋਂ ਇਲਾਵਾ ਫ਼ਿਲਮ ‘ਚ ਡੇਜ਼ੀ ਸ਼ਾਹ, ਸਾਕਿਬ ਸਲੀਮ, ਫ੍ਰੈਡੀ ਦਾਰੂਵਾਲਾ, ਅਨਿਲ ਕਪੂਰ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਰੈਮੋ ਨੇ ਡਾਇਰੈਕਟ ਅਤੇ ਰਮੇਸ਼ ਤੋਰਾਨੀ ਨੇ ਪ੍ਰੋਡਿਊਸ ਕੀਤਾ ਹੈ।