‘ਸਟੂਡੈਂਟ ਆਫ ਦ ਈਅਰ-2’ ਦੇ ਮੋਸ਼ਨ ਪੋਸਟਰ ਹੋਏ ਰਿਲੀਜ਼
ਏਬੀਪੀ ਸਾਂਝਾ | 24 May 2018 06:45 PM (IST)
ਮੁੰਬਈ: 2012 ਦੀ 'ਸਟੂਡੈਂਟ ਆਫ ਦ ਈਅਰ' ਦੇ ਸੀਕੂਅਲ ਦੀ ਚਰਚਾ ਇਨ੍ਹੀਂ ਦਿਨੀਂ ਖੂਬ ਹੋ ਰਹੀ ਹੈ। ਇਸ ਫ਼ਿਲਮ ਦੇ ਪਹਿਲੇ ਪਾਰਟ ਨੇ ਬਾਕਸ-ਆਫਿਸ ‘ਤੇ ਕਾਫੀ ਧਮਾਕੇਦਾਰ ਕਮਾਈ ਕੀਤੀ ਸੀ। ਹੁਣ ਇਸ ਫ਼ਿਲਮ ਦਾ ਸੀਕੂਅਲ ਬਣ ਰਿਹਾ ਹੈ। ਫ਼ਿਲਮ ‘ਚ ਵਰੁਣ, ਆਲਿਆ ਤੇ ਸਿਥਾਰਧ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਹੁਣ ਇਸ ਫ਼ਿਲਮ ‘ਚ ਟਾਈਗਰ ਸ਼ਰੌਫ ਨਾਲ ਤਾਰਾ ਸੁਤਾਰੀਆ ਤੇ ਅਨੰਨਿਆ ਪਾਂਡੇ ਆਪਣਾ ਬਾਲੀਵੁੱਡ ਡੈਬਿਊ ਸ਼ੁਰੂ ਕਰ ਰਹੀਆਂ ਹਨ। ਫ਼ਿਲਮ ਦੇ ਕਈ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਹੁਣ ਫ਼ਿਲਮ ਦੇ ਮੋਸ਼ਨ ਪੋਸਟਰ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਪਹਿਲਾਂ ਪੋਸਟਰ ‘ਚ ਫ਼ਿਲਮ ਦੇ ਕਲਾਕਾਰਾਂ ਦੇ ਜੋ ਲੁੱਕ ਸਾਹਮਣੇ ਆਏ ਸੀ, ਉਹ ਹੀ ਲੁੱਕ ਇਨ੍ਹਾਂ ਦੇ ਪੋਸਟਰ ‘ਚ ਵੀ ਨਜ਼ਰ ਆ ਰਹੀ ਹੈ। ਇਸ ਫ਼ਿਲਮ ਨਾਲ ਟਾਈਗਰ ਪਹਿਲੀ ਵਾਰ ਧਰਮਾ ਪ੍ਰੋਡਕਸ਼ਨ ਨਾਲ ਕੰਮ ਕਰ ਰਹੇ ਹਨ। https://www.instagram.com/p/BjH8JnjnLhe/?taken-by=tigerjackieshroff ਗੱਲ ਕਰੀਏ ਮੋਸ਼ਨ ਪੋਸਟਰਸ ਦੀ ਤਾਂ ਸਭ ਨੇ ਵੱਖ-ਵੱਖ ਤਿੰਨ ਮੋਸ਼ਨ ਪੋਸਟਰ ਰਿਲੀਜ਼ ਕੀਤੇ ਹਨ। ਤਿੰਨਾਂ ਪੋਸਟਰਾਂ ਦੇ ਆਖਰ ‘ਚ ਲਿਖਿਆ ਹੋਈ ਹੈ ‘2018 ਦੇ ਨਵੇਂ ਬੈਚ ‘ਚ ਤੁਹਾਡਾ ਸਵਾਗਤ ਹੈ’। ਇਸ ਫ਼ਿਲਮ ‘ਚ ਵਰੁਣ ਧਵਨ ਤੇ ਸਿਧਾਰਥ ਦਾ ਵੀ ਕੈਮਿਓ ਰੋਲ ਹੈ ਜਿਸ ਦੀ ਸ਼ੂਟਿੰਗ ਦੋਨੋਂ ਸਟਾਰਸ ਜਲਦੀ ਹੀ ਸ਼ੁਰੂ ਕਰਨਗੇ। https://www.instagram.com/p/BjH6xRkn4OH/?utm_source=ig_embed https://www.instagram.com/p/BjH6q9UAH6q/?taken-by=tarasutaria__