ਮੁੰਬਈ: ਸ਼ੁੱਕਰਵਾਰ ਨੂੰ ਸਲਮਾਨ ਖਾਨ ਦੀ ਫ਼ਿਲਮ ‘ਰੇਸ-3’ ਦਾ ਦੂਜਾ ਗਾਣਾ ਰਿਲੀਜ਼ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਫਿਲਮ ਮੇਕਰਜ਼ ਨੇ ਖੁਦ ਬੁੱਧਵਾਰ ਰਾਤ ਨੂੰ ਦਿੱਤੀ। ਇਸ ਤੋਂ ਬਾਅਦ ਵੀਰਵਾਰ ਸਵੇਰੇ ਤੋਂ ਹੀ ਦੂਜੇ ਗਾਣੇ ‘ਸੈਲਫਿਸ਼’ ਨੂੰ ਲੈ ਕੇ ਸੁਰਖੀਆਂ ਸ਼ੁਰੂ ਹੋ ਗਈਆਂ ਹਨ। ਇਸ ਦੀ ਸ਼ੁਰੂਆਤ ਟਵੀਟ ਤੋਂ ਹੋਈ ਜੋ ਸਲਮਾਨ ਖਾਨ ਨੇ ਕੀਤਾ। ‘ਸਿਕੰਦਰ’ ਸਲਮਾਨ ਨੇ ਜੈਕਲੀਨ ਦੀ ਫੋਟੋ ਸ਼ੇਅਰ ਕਰਦੇ ਹੋਏ ਉਸ ਨੂੰ ‘ਚਵੀਟ’ ਕਿਹਾ ਸੀ। ਇਸ ਤੋਂ ਕੁਝ ਸਮੇਂ ਬਾਅਦ ਵੀਡੀਆ ਆਇਆ ਜਿਸ ‘ਚ ਸਲਮਾਨ, ਜੈਕਲੀਨ ਤੇ ਬੌਬੀ ਦਾ ਲਵ ਟ੍ਰੈਂਗਲ ਨਾਲ ਗਾਣੇ ਦਾ ਟੀਜ਼ਰ ਵੀਡੀਓ ਰਿਲੀਜ਼ ਕੀਤਾ ਗਿਆ।


[embed]https://twitter.com/thedeol/status/999565279427379201[/embed]

ਇਸ ਤੋਂ ਪਹਿਲਾਂ ਸਲਮਾਨ ਨੇ ਜੈਕਲੀਨ ਦਾ ਫੋਟੋ ਸ਼ੇਅਰ ਕਰਦੇ ਹੋਏ ਇਸ ‘ਤੇ ਕੈਪਸ਼ਨ ਦਿੱਤਾ, ‘ਹਾਉ ਚਵੀਟ ਇਜ਼ ਸ਼ੀ ਲੁਕਿੰਗ’। ਇਸ ‘ਚਵੀਟ’ ‘ਚ ਜੇਕਰ ਧਿਆਨ ਨਾਲ ਦੇਖਿਆ ਜਾਵੇ ਤੇ ਇਸ ‘ਚ ਕੁਝ ਬਦਲ ਕੇ ਦੇਖਿਆ ਜਾਵੇ ਤਾਂ ਸ਼ਬਦ ਬਣਦਾ ਹੈ ‘ਚੀਟ’, ਜਿਸ ਦਾ ਇਸ਼ਾਰਾ ਹੈ ਜੈਕਲੀਨ ਦੇ ਧੋਖੇ ਵੱਲ। ਰਿਲੀਜ਼ ਹੋਏ ਪੋਸਟਰ ‘ਚ ਵੀ ਜੈਕਲੀਨ ਨੂੰ ਡਬਲ ਕ੍ਰਾਸ ਕਰਦੇ ਹੋਏ ਦਿਖਾਇਆ ਗਿਆ ਹੈ।



ਰਿਲੀਜ਼ ਹੋਏ ਟੀਜ਼ਰ ‘ਚ ਵੀ ਜੈਕਲੀਨ ਬੌਬੀ ਤੇ ਸਲਮਾਨ ਨਾਲ ਇਸ਼ਕ ਫਰਮਾਉਂਦੀ ਹੀ ਨਜ਼ਰ ਆ ਰਹੀ ਹੈ। ਸਲਮਾਨ ਦੇ ਇਸ ਗਾਣੇ ਨੂੰ ਆਵਾਜ਼ ਦਿੱਤੀ ਹੈ ਆਤਿਫ ਅਸਲਮ ਤੇ ਯੂਲੀਆ ਵੰਤੂਰ ਨੇ। ਗਾਣੇ ਦੇ ਬੋਲ ਖੁਦ ਸਲਮਾਨ ਨੇ ਲਿਖੇ ਹਨ। ਇਸ ਤੋਂ ਪਹਿਲਾਂ ਵੀ ਸਲਮਾਨ ਫ਼ਿਲਮ ‘ਵੀਰ’ ਤੇ ‘ਚੰਦਰਮੁਖੀ’ ਲਈ ਕਹਾਣੀਆਂ ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਸਲਮਾਨ ਨੇ ਫ਼ਿਲਮ ‘ਹੀਰੋ’ ‘ਚ ‘ਮੈਂ ਹੂੰ ਹੀਰੋ ਤੇਰਾ’ ਵੀ ਗਾਇਆ। ਸਲਮਾਨ ਰੇਸ-3 ਦੇ ਡਿਸਟ੍ਰੀਬਿਊਟਰ ਵੀ ਹਨ।