ਨਵੀਂ ਦਿੱਲੀ: ਮਹਿਲਾਵਾਂ ਨਾਲ ਛੇੜਖਾਨੀ ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਆਮ ਵਰਤਾਰਾ ਹੈ। ਅਜਿਹਾ ਸਿਰਫ ਆਮ ਔਰਤਾਂ ਨਾਲ ਹੀ ਨਹੀਂ ਬਲਕਿ ਬਾਡੀਗਾਰਡਜ਼ ਨਾਲ ਘਿਰੀਆਂ ਰਹਿਣ ਵਾਲੀਆਂ ਫਿਲਮੀ ਅਭਿਨੇਤਰੀਆਂ ਨਾਲ ਵੀ ਵਾਪਰਦਾ ਹੈ।


 

ਇਹ ਕਹਿਣਾ ਹੈ ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਾ। ਮਹਿਲਾਵਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੋ ਰਹੇ ਸਮਾਗਮ 'ਚ ਪਹੁੰਚੀ ਸੁਸ਼ਮਿਤਾ ਨੇ ਦੱਸਿਆ ਕਿ ਅਜਿਹਾ ਸਾਡੇ ਨਾਲ ਕਈ ਵਾਰ ਹੋਇਆ ਹੈ। ਬਾਡੀਗਾਰਡਜ਼ ਦੇ ਨਾਲ ਹੁੰਦਿਆਂ ਵੀ ਸਾਨੂੰ ਛੇੜਖਾਨੀ ਜਿਹੀਆਂ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ 6 ਮਹੀਨੇ ਪਹਿਲਾਂ ਐਵਾਰਡ ਪ੍ਰੋਗਰਾਮ ਦੌਰਾਨ 15 ਸਾਲਾ ਮੁੰਡੇ ਨੇ ਉਸ ਨੂੰ ਗਲਤ ਤਰੀਕੇ ਛੂਹਣ ਦੀ ਕੋਸ਼ਿਸ਼ ਕੀਤੀ। ਹਾਲਾਕਿ ਸੁਸ਼ਮਿਤਾ ਨੇ ਉਸ ਨੂੰ ਪਾਸੇ ਲਿਜਾ ਕੇ ਸਮਝਾਇਆ ਜਿਸ 'ਤੇ ਪਹਿਲਾਂ ਤਾਂ ਉਸ ਨੇ ਆਪਣਾ ਕਸੂਰ ਮੰਨਣ ਤੋਂ ਮਨ੍ਹਾਂ ਕਰ ਦਿੱਤਾ ਪਰ ਬਾਅਦ 'ਚ ਮਾਫੀ ਮੰਗ ਲਈ। ਸੁਸ਼ਮਿਤਾ ਨੇ ਦੱਸਿਆ ਕਿ ਇਹ ਐਵਾਰਡ ਸਮਾਰੋਹ ਦੌਰਾਨ ਹੋਇਆ ਤੇ ਮੌਕੇ 'ਤੇ ਮੀਡੀਆ ਵੀ ਮੌਜੂਦ ਸੀ।

ਇਥੇ ਦੇਖੋ ਪੂਰਾ ਵੀਡੀਓ: