ਮੁੰਬਈ: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਦੇ ਜਨਮ ਦਿਨ ਦੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ 7 ਘੰਟਿਆਂ 'ਚ 4 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ। ਸ਼ਾਹਰੁਖ ਦੀ ਧੀ ਨੇ ਕੱਲ੍ਹ ਆਪਣਾ 18ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਗੌਰੀ ਖਾਨ ਨੇ ਆਪਣੀ ਧੀ ਸੁਹਾਨਾ ਦੀ ਬੇਹੱਦ ਖੂਬਸੂਰਤ ਤਸਵੀਰ ਸਾਂਝੀ ਕੀਤੀ ਸੀ।


 

ਧੀ ਦੇ 18 ਸਾਲ ਦੀ ਹੋਣ 'ਤੇ ਹੁਣ ਸ਼ਾਹਰੁਖ ਨੇ ਇੰਸਟਾ 'ਤੇ ਆਪਣੀ ਧੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੈਂ ਆਪਣੀ ਧੀ ਦੀ ਹਰ ਖਵਾਇਸ਼ ਨੂੰ ਜਾਣਦਾ ਹਾਂ ਤੇ ਹੁਣ ਉਹ ਕਾਨੂੰਨੀ ਤੌਰ 'ਤੇ ਉਹ ਸਭ ਕਰ ਸਕਦੀ ਹੈ ਜੋ ਉਹ ਚਾਹੁੰਦੀ ਹੈ।

https://instagram.com/p/BjF_o_Njr7K/?utm_source=ig_embed

ਦੱਸ ਦਈਏ ਕਿ ਸ਼ਾਹਰੁਖ ਦੀ ਬੇਟੀ ਦੀ ਅਦਾਕਾਰੀ 'ਚ ਕਾਫੀ ਦਿਲਚਸਪੀ ਹੈ। ਕਿਆਸਰਾਈਆਂ ਹਨ ਕਿ ਸੁਹਾਨਾ ਛੇਤੀ ਹੀ ਬਾਲੀਵੁੱਡ 'ਚ ਐਂਟਰੀ ਕਰ ਸਕਦੀ ਹੈ। ਸ਼ਾਹਰੁਖ ਖੁਦ ਵੀ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਫਿਲਮਾਂ 'ਚ ਕੰਮ ਕਰੇ। ਸ਼ਾਹਰੁਖ ਤੇ ਗੌਰੀ ਦੀ ਇਕਲੌਤੀ ਬੇਟੀ ਸੁਹਾਨਾ ਬਚਪਨ ਤੋਂ ਹੀ ਆਪਣੇ ਪਿਤਾ ਦੀ ਬਹੁਤ ਲਾਡਲੀ ਹੈ।

https://instagram.com/p/BjCf7nthHiK/?utm_source=ig_embed