ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਤੇ ਇਸ ਤੋਂ ਬਚਣ ਲਈ ਕੋਰੋਨਾ ਟਿਊਨ 'ਚ ਅਮਿਤਾਭ ਬੱਚਨ ਦੀ ਅਵਾਜ਼ (Amitabh Bachchan Corona Tune) ਆਉਂਦੀ ਸੀ। ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਤੋਂ ਯੂਜ਼ਰਸ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕੋਵਿਡ-19 ਟਿਊਨ (Amitabh Bachchan Covi19 Tune) ਨਹੀਂ ਸੁਣਨਗੇ।


ਦੱਸ ਦਈਏ ਕਿ ਕੋਰੋਨਾ ਕਾਲ ਵਿਚ ਜਾਗਰੂਕਤਾ ਫੈਲਾਉਣ ਲਈ ਦੂਰਸੰਚਾਰ ਕੰਪਨੀਆਂ ਨੇ ਡਿਫੌਲਟ ਤੌਰ 'ਤੇ ਕੋਰੋਨਾ ਟਿਊਨ ਸੈੱਟ ਕੀਤੀ ਹੋਈ ਸੀ। ਜਦੋਂ ਵੀ ਤੁਸੀਂ ਕਿਸੇ ਨੂੰ ਕਾਲ ਕਰਦੇ ਸੀ, ਤੁਹਾਨੂੰ ਕੋਰੋਨਾ ਰੋਕਣ ਦੇ ਤਰੀਕਿਆਂ ਤੇ ਸਾਵਧਾਨੀਆਂ ਬਾਰੇ ਸੂਚਿਤ ਕੀਤਾ ਜਾਂਦਾ ਸੀ।

ਕੋਰੋਨਾ ਟਿਊਨ ਦੇ ਰੂਪ ਵਿੱਚ ਕੰਪਨੀਆਂ ਪਹਿਲਾਂ ਜਸਲੀਨ ਭੱਲਾ ਦੀ ਆਵਾਜ਼ ਰੱਖਦੀਆਂ ਸੀ ਪਰ ਬਾਅਦ ਵਿੱਚ ਸਦੀ ਦੇ ਸੁਪਰਸਟਾਰ ਅਮਿਤਾਭ ਬੱਚਨ ਦੀ ਆਵਾਜ਼ ਨੂੰ ਟਿਊਨ ਵਜੋਂ ਸੁਣਿਆ ਗਿਆ ਪਰ ਪਿਛਲੇ ਕਈ ਮਹੀਨਿਆਂ ਤੋਂ ਲੋਕ ਕੋਰੋਨਾ ਟਿਊਨ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਹੁਣ ਕੰਪਨੀਆਂ ਨੇ ਅਮਿਤਾਭ ਬੱਚਨ ਦੀ ਆਵਾਜ਼ ਦੀ ਕੋਰੋਨਾ ਟਿਊਨ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋਨਵੇਂ ਵਿਵਾਦ ’ਚ ਫਸੀ ਕੰਗਨਾ ਰਨੌਤ, ਹੁਣ ਲੱਗਿਆ ਚੋਰੀ ਦਾ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904