ਨਵੀਂ ਦਿੱਲੀ: ਅਜਿਹੇ ਮੌਕੇ ਘੱਟ ਹੀ ਆਉਂਦੇ ਹਨ ਜਦੋਂ ਬਿਗ ਬੀ ਸੋਸ਼ਲ ਮੀਡੀਆ ਦੀ ਵਰਤੋਂ ਕਿਸੇ ਦੀ ਆਲੋਚਨਾ ਲਈ ਕਰਦੇ ਹਨ ਪਰ ਇਸ ਵਾਰ ਕੁਝ ਅਜਿਹਾ ਹੋਇਆ ਹੈ ਕਿ ਉਨ੍ਹਾਂ ਨੇ ਖੁੱਲ੍ਹ ਕੇ ਇੱਕ ਫ਼ਿਲਮ ਬਾਰੇ ਬੋਲਿਆ ਹੈ।
ਦਰਅਸਲ, ਅਮਿਤਾਭ ਬੱਚਨ ਹਾਲ ਹੀ ਵਿੱਚ ਹਾਲੀਵੁੱਡ ਫ਼ਿਲਮ ਏਵੇਂਜਰਜ਼ ਦੇਖਣ ਪਹੁੰਚੇ, ਪਰ ਫ਼ਿਲਮ ਉਨ੍ਹਾਂ ਨੂੰ ਖਾਸ ਪਸੰਦ ਨਹੀਂ ਆਈ। ਫ਼ਿਲਮ ਬਾਰੇ ਉਨ੍ਹਾਂ ਟਵਿੱਟਰ 'ਤੇ ਆਪਣੀ ਪ੍ਰਤਿਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, "ਅੱਛਾ ਭਾਈ ਸਾਹਿਬ, ਬੁਰਾ ਨਾ ਮੰਨਣਾ, ਇੱਕ ਪਿਕਚਰ ਦੇਖਣ ਗਏ, 'AVENGERS'... ਕੁਝ ਸਮਝ ਹੀ ਨਹੀਂ ਆਇਆ ਕਿ ਪਿਕਚਰ ਵਿੱਚ ਹੋ ਕੀ ਰਿਹਾ ਹੈ!"
[embed]https://twitter.com/SrBachchan/status/995529887367577600[/embed]
ਭਾਰਤੀ ਬਾਕਸ ਆਫਿਸ 'ਤੇ 200 ਕਰੋੜ ਤੋਂ ਵੀ ਜ਼ਿਆਦਾ ਕਮਾ ਚੁੱਕੀ ਏਵੇਂਜਰਜ਼ ਇਨਫਿਨਿਟੀ ਵਾਰ, ਬਾਲੀਵੁੱਡ ਦੇ ਇਸ ਮਹਾਨਾਇਕ ਨੂੰ ਕੁਝ ਖਾਸ ਪਸੰਦ ਨਹੀਂ ਆਈ। ਭਾਰਤ ਵਿੱਚ ਇੰਨੀ ਕਮਾਈ ਕਰਨ ਵਾਲੀ ਇਹ ਪਹਿਲੀ ਵਿਦੇਸ਼ੀ ਫ਼ਿਲਮ ਹੈ।
ਇੰਨਾ ਹੀ ਨਹੀਂ ਪਹਿਲੇ ਹੀ ਦਿਨ ਇਹ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਡੀ ਓਪਨਰ ਫ਼ਮਲਮ ਬਣ ਗਈ ਹੈ। ਫ਼ਿਲਮ ਨੇ ਭਾਰਤ ਵਿੱਚ ਪਹਿਲੇ ਦਿਨ 30 ਕਰੋੜ ਦੀ ਕਮਾਈ ਕੀਤੀ ਸੀ। ਹਾਲਾਂਕਿ, ਭਾਰਤੀ ਬਾਕਸ ਆਫਿਸ 'ਤੇ ਕੁੱਲ 300 ਕਰੋੜ ਦੀ ਕਮਾਈ ਦੇ ਨਾਲ ਪਦਮਾਵਤ ਪਹਿਲੇ ਸਥਾਨ 'ਤੇ ਬਣੀ ਹੋਈ ਹੈ।