ਨਵੀਂ ਦਿੱਲੀ: ਅਭਿਨੇਤਰੀ ਸਨੀ ਲਿਓਨ ਤੇ ਉਨ੍ਹਾਂ ਦੇ ਪਤੀ ਡੇਨੀਅਲ ਵੈਬਰ ਨੇ ਸਭ ਨੂੰ ਹੈਰਾਨ ਕਰਦਿਆਂ 2017 'ਚ ਨਿਸ਼ਾ ਨਾਮਕ ਲੜਕੀ ਨੂੰ ਗੋਦ ਲਿਆ ਸੀ। ਇਸ ਤੋਂ ਬਾਅਦ ਮਾਰਚ 2018 'ਚ ਸਰੋਗੇਸੀ ਨਾਲ ਦੋ ਪੁੱਤਰਾਂ ਦੇ ਜਨਮ ਦੀ ਖ਼ਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।


 

ਸਨੀ ਨੇ ਈਮੇਲ ਜ਼ਰੀਏ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਹ ਹਮੇਸ਼ਾਂ ਤੋਂ ਹੀ ਤਿੰਨ ਬੱਚਿਆਂ ਦੀ ਕਲਪਨਾ ਕਰਦੀ ਸੀ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਇਹ ਸੁਫ਼ਨਾ ਹਕੀਕਤ ਬਣ ਸਕਿਆ। ਅੱਜ 13 ਮਈ ਨੂੰ ਸਨੀ ਦਾ ਜਨਮ ਦਿਨ ਵੀ ਹੈ ਤੇ ਅੱਜ ਮਾਂ ਦਿਵਸ ਵੀ ਹੈ।

ਬੇਬੀ ਡੌਲ ਨਾਲ ਲੋਕਪ੍ਰਿਯ ਸਨੀ ਨੇ ਕਿਹਾ ਕਿ ਉਹ ਆਪਣੇ ਜਨਮ ਦਿਨ ਨੂੰ ਲੈ ਕੇ ਕੋਈ ਖਾਸ ਉਤਸ਼ਾਹਿਤ ਨਹੀਂ ਪਰ ਉਸ ਨੂੰ ਮਾਂ ਦਿਵਸ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਮਾਂ ਬਣਨ 'ਤੇ ਬੇਹੱਦ ਖੁਸ਼ ਸਨੀ ਨੇ ਕਿਹਾ ਕਿ ਇਹ ਉਸ ਲਈ ਚੰਗਾ ਅਨੁਭਵ ਹੈ।

21ਵੀਂ ਸਦੀ 'ਚ ਕੁੜੀਆਂ ਪ੍ਰਤੀ ਵਧੇ ਅਪਰਾਧਾਂ ਨੂੰ ਲੈ ਕੇ ਜਦੋਂ ਸਨੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਹਿਸਾਬ ਨਾਲ ਅਪਰਾਧ ਪਹਿਲਾਂ ਵੀ ਸਨ ਹੁਣ ਖ਼ਬਰਾਂ 'ਚ ਜ਼ਿਆਦਾ ਆ ਰਹੇ ਹਨ।

ਤਿੰਨ ਛੋਟੇ ਬੱਚਿਆਂ ਦੇ ਪਾਲਨ ਦੀ ਜ਼ਿੰਮੇਵਾਰੀ ਦੇ ਨਾਲ ਹੀ ਸਨੀ ਲਿਓਨ ਜਿਸ ਦਾ ਅਸਲ ਨਾਂ "ਕਰਨਜੀਤ ਕੌਰ ਵੋਹਰਾ" ਹੈ ਉਹ ਆਪਣੇ ਕਰੀਅਰ ਵੱਲ ਵੀ ਪੂਰਾ ਧਿਆਨ ਦੇ ਰਹੀ ਹੈ। ਉਹ ਜੀ5 ਦੇ ਸ਼ੋਅ "ਕਰਨਜੀਤ ਕੌਰ-ਦ ਅਨਟੋਲਡ ਸਟੋਰੀ ਆਫ਼ ਸਨੀ ਲਿਓਨ" ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

ਭਾਰਤੀ-ਕੈਨੇਡੀਅਨ ਅਭਿਨੇਤਰੀ ਨੇ ਕਿਹਾ ਕਿ ਸ਼ੁਰੂ 'ਚ ਉਹ ਆਪਣੀ ਜ਼ਿੰਦਗੀ ਤੇ ਬਣਾਏ ਸ਼ੋਅ ਨੂੰ ਲੈ ਕੇ ਦੁਬਿੱਧਾ 'ਚ ਸੀ ਪਰ ਜਦੋਂ ਉਨ੍ਹਾਂ ਨਿਰਦੇਸ਼ਕ ਤੇ ਪ੍ਰੋਡਕਸ਼ਨ ਹਾਊਸ ਨਾਲ ਗੱਲ ਕੀਤੀ ਕਿ ਉਨ੍ਹਾਂ ਦਾ ਮੰਤਵ ਕੀ ਹੈ ਤਾਂ ਉਹ ਇਸ ਦਾ ਹਿੱਸਾ ਬਣਨ ਲਈ ਤਿਆਰ ਹੋ ਗਈ।