ਮੁੰਬਈ: ਹਰਸ਼ਵਰਧਨ ਕਪੂਰ ਦੀ ਆਉਣ ਵਾਲੀ ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਫ਼ਿਲਮ ‘ਚ ਹਰਸ਼ਵਰਧਨ ਇੱਕ ਸੁਪਰਹੀਰੋ ਦਾ ਰੋਲ ਕਰਰ ਹੇ ਹਨ ਪਰ ਇੱਕ ਅਜਿਹਾ ਸੁਪਰਹਰਿੋ ਜਿਸ ਕੋਲ ਕੋਈ ਸੁਪਰਨੈਚੁਰਲ ਪਾਵਰ ਨਹੀਂ ਹੈ। ਹੁਣ ਇਸ ਫ਼ਿਲਮ ਦਾ ਪਹਿਲਾ ਗਾਣਾ ਸੋਮਵਾਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਦਾ ਟਾਈਟਲ ਹੈ ‘ਚਵਨਪ੍ਰਾਸ਼’ ਅਤੇ ਇਸ ‘ਚ ਹਰਸ਼ ਦੇ ਨਾਲ ਅਰਜੁਨ ਕਪੂਰ ਵੀ ਨੱਚਦੇ ਨਜ਼ਰ ਆਉਣਗੇ।
ਹਰਸ਼ ਦੀ ਇਸ ਫ਼ਿਲਮ ‘ਚ ਇੱਕ ਡਾਂਸ ਨੰਬਰ ‘ਚ ਅਰਜੁਨ ਕਪੂਰ ਨਜ਼ਰ ਆਉਣਗੇ। ਅਮਿਤ ਤ੍ਰਿਵੇਦੀ ਦੀ ਰਚਨਾ ਅਤੇ ਮਜ਼ਰਦਾਰ ਲਿਰਿਕਸ ਨਾਲ ਭੱਰੀਆ ਗਾਣਾ ‘ਚਵਨਪ੍ਰਾਸ਼’ ਇੱਮ ਪ੍ਰੋਮੋਸ਼ਨਲ ਗਾਣਾ ਹੈ।
ਇਸ ਹਰਸ਼ ਦੀ ਦੂਜੀ ਫ਼ਿਲਮ ਹੈ ਇਸ ਤੋਂ ਪਹਿਲਾਂ ਹਰਸ਼ਵਰਧਨ ਫ਼ਿਲਮ ‘ਮਿਰਜ਼ੀਆ’ ‘ਚ ਨਜ਼ਰ ਆਇਆ ਸੀ। ਪਰ ਫ਼ਿਲਮ ਕੁਝ ਖਾਸ ਕਮਾਲ ਨਹੀਂ ਕਰ ਪਾਈ ਸੀ। ਇਸ ਫ਼ਿਲਮ ‘ਚ ਹਰਸ਼ ਭ੍ਰਸ਼ਟਾਚਾਰ ਵਿਰੁਧ ਲੜਦੇ ਨਜ਼ਰ ਆਉਣਗੇ ਅਤੇ ਇਸੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਉਸ ਨੂੰ ਆਮ ਆਦਮੀ ਤੋਂ ਸੁਪਰਹੀਰੋ ਬਣਾ ਦੈਂਦੀਆਂ ਹਨ।
ਈਰੋਸ ਇੰਟਰਨੈਸ਼ਨਲ ਅਤੇ ਫੈਂਟਮ ਵੱਲੋਂ ਪ੍ਰੈਜੈਨਟ ਇਸ ਫ਼ਿਲਮ ਨੂੰ ਵਿਕ੍ਰਾਦਿਤੀਆ ਮੋਟਵਾਨੀ ਨੇ ਡਾਇਰੈਕਟ ਕੀਤਾ ਹੈ, ਜੋ 25 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਜੌਨ ਦੀ ਵਿਵਾਦਤ ਫ਼ਿਲਮ ‘ਪ੍ਰਮਾਣੂੰ’ ਵੀ ਰਿਲੀਜ਼ ਹੋਣ ਜਾ ਰਹੀ ਹੈ।