ਮੁੰਬਈ: ਅਦਾਕਾਰਾ ਤੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਵੀ ਸੋਸ਼ਲ ਮੀਡੀਆ 'ਤੇ ਆ ਗਈ ਹੈ। ਐਸ਼ਵਰਿਆ ਨੇ ਪਹਿਲੀ ਵਾਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣਾ ਖਾਤਾ ਬਣਾਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਅਧਿਕਾਰਤ ਖਾਤਾ ਬਣਾਇਆ ਹੈ। ਕੁਝ ਹੀ ਸਮੇਂ ਵਿੱਚ ਐਸ਼ਵਰਿਆ ਦੇ ਇੰਸਟਾ ਖਾਤੇ 'ਤੇ ਸਵਾ ਲੱਖ ਤੋਂ ਵੱਧ ਲੋਕ ਜੁੜ ਚੁੱਕੇ ਹਨ।
ਐਸ਼ਵਰਿਆ ਨੇ 'aishwaryaraibachchan_arb' ਦੇ ਨਾਂਅ ਹੇਠ ਆਪਣਾ ਅਧਿਕਾਰਤ ਖਾਤਾ ਬਣਾ ਲਿਆ ਹੈ। ਉਨ੍ਹਾਂ ਆਪਣੇ ਖਾਤੇ ਦੀ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ ਕਿ ਸੌਣ ਤੋਂ ਪਹਿਲਾਂ ਮੀਲਾਂ ਦਾ ਸਫ਼ਰ ਤੈਅ ਕਰਨਾ ਹੈ।
44 ਸਾਲਾ ਅਦਾਕਾਰਾ ਦੇ ਖਾਤੇ ਵਿੱਚ ਪ੍ਰੋਫਾਈਲ ਫ਼ੋਟੋ ਤੋਂ ਇਲਾਵਾ 10 ਕੁ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ, ਪਰ ਇਨ੍ਹਾਂ ਵਿੱਚ ਉਨ੍ਹਾਂ ਦੀ ਆਪਣੀ ਕੋਈ ਵੀ ਤਸਵੀਰ ਨਹੀਂ ਹੈ। ਐਸ਼ਵਰਿਆ ਕਾਨਸ ਫ਼ਿਲਮ ਫੈਸਟੀਵਲ 2018 ਵਿੱਚ ਸ਼ਿਰਕਤ ਕਰਨ ਜਾ ਰਹੀ ਹੈ ਅਤੇ ਉੱਥੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੀ ਮੌਜੂਦਗੀ ਦਰਜ ਕਰ ਦਿੱਤੀ ਹੈ।