ਨਵੀਂ ਦਿੱਲੀ: ਸਮਾਰਟਫ਼ੋਨ ਵਨਪਲੱਸ 6 ਕੰਪਨੀ ਦਾ ਹੁਣ ਤਕ ਦਾ ਬਿਹਤਰੀਨ ਫ਼ੋਨ ਸਾਬਿਤ ਹੋ ਸਕਦਾ ਹੈ। ਇਸ ਦੇ ਹਾਰਡਵੇਅਰ ਤੇ ਵਿਸ਼ੇਸ਼ਤਾਵਾਂ ਸਬੰਧੀ ਕਈ ਵੀਡੀਓਜ਼ ਲੀਕ ਹੋ ਚੁੱਕੀਆਂ ਹਨ ਜਿਸ ਨਾਲ ਲੋਕਾਂ ਵਿੱਚ ਇਸ ਫ਼ੋਨ ਪ੍ਰਤੀ ਉਤਸ਼ਾਹ ਹੋਰ ਵਧ ਗਿਆ ਹੈ।

 

ਵਨਪਲੱਸ ਦੇ ਨਵੇਂ ਸੈੱਟ ਦੇ ਸੀਏਡੀ ਰੈਂਡਰਸ ਵਿੱਚ ਵਨਪਲੱਸ 6 ਦੀ ਲੁਕ ਦਿਖਾਈ ਗਈ ਹੈ ਜਿਸ ਵਿੱਚ ਡੂਅਲ ਕੈਮਰਾ, ਫਿੰਗਰਪ੍ਰਿੰਟ ਸੈਂਸਰ ਪਿੱਛੇ ਵਨਪਲੱਸ ਦੀ ਬ੍ਰੈਂਡਿੰਗ ਵਿਖਾਈ ਗਈ ਹੈ।  ਸਾਹਮਣੇ ਵਾਲੇ ਪਾਸੇ ਡਿਸਪਲੇਅ ’ਤੇ ਨੌਚ ਤੇ ਸੈਲਫੀ ਕੈਮਰਾ ਦਿੱਤਾ ਗਿਆ ਹੈ। ਡਿਸਪਲੇਅ ਵਿੱਚ ਹਲਕਾ ਜਿਹਾ ਬਦਲਾਅ ਵੀ ਨਜ਼ਰ ਆਉਂਦਾ ਹੈ।

[embed]https://twitter.com/beebomco/status/994456954478116864[/embed]

ਯਾਦ ਰਹੇ ਕਿ ਵਨਪਲੱਸ ਦੇ ਇਹ ਫਲੈਗਸ਼ਿਪ ਸਮਾਰਟਫ਼ੋਨ 16 ਮਈ ਨੂੰ ਲਾਂਚ ਕੀਤਾ ਜਾਵੇਗਾ। ਅਗਲੇ ਦਿਨ 17 ਮਈ ਨੂੰ ਮੁੰਬਈ ਤੇ ਫਿਰ ਬੀਜਿੰਗ ਵਿੱਚ ਲਾਂਚ ਹੋਵੇਗਾ। ਸੀਏਡੀ ਰੈਂਡਰਸ ਨੇ ਕੰਪੇਅਰ ਰਾਜਾ ਨਾਲ ਮਿਲ ਕੇ ਇਸ ਸਬੰਧੀ ਜਾਣਕਾਰੀ ਦਿੱਤੀ।

OnePlus 6 ਦੇ ਮੁੱਖ ਫੀਚਰਸ

OnePlus 6 ਤਿੰਨ ਰੰਗਾਂ ਸਫ਼ੈਦ, ਕਾਲ਼ਾ ਤੇ ਨੀਲਾ ਵਿੱਚ ਲਾਂਚ ਹੋਵੇਗਾ। ਇਸ ਵਿੱਚ ਆਈਫੋਨ X ਦੀ ਤਰ੍ਹਾਂ ਜੈਸਚਰ ਤੇ ਨੌਚ ਫੀਚਰ ਵੀ ਪਾਇਆ ਗਿਆ ਹੈ। ਇਹ ਸਨੈਪਡਰੈਗਨ 845 SoC, 8 GB ਰੈਮ ਨਾਲ ਲੈਸ ਹੈ। ਫੋਨ ਵਿੱਚ 256 ਜੀਬੀ ਦੀ ਸਟੋਰੇਜ ਦਿੱਤੀ ਜਾਵੇਗੀ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ਵਿੱਚ ਡੂਅਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫ਼ੋਨ ਨੂੰ ਪਾਵਰ ਦੇਣ ਲਈ 3450 mAhਦੀ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਇਲਾਵਾ 5T ਵਾਂਗੂ ਇਹ ਸਮਾਰਟਫੋਨ ਵੀ ਫਾਸਟ ਚਾਰਜਿੰਗ ਦੀ ਸਹੂਲਤ ਨਾਲ ਆਵੇਗਾ।

ਇਸ ਦੇ ਨਾਲ ਹੀ ਇਸ ਫੋਨ ਵਿੱਚ 19:9 ਆਸਪੈਕਟ ਰੇਸ਼ੋ ਵਾਲਾ ਡਿਸਪਲੇਅ ਹੋ ਸਕਦਾ ਹੈ ਯਾਨੀ ਇਹ ਫੋਨ ਪੁਰਾਣੇ ਵਨਪਲੱਸ ਤੋਂ ਥੋੜ੍ਹਾ ਵੱਡਾ ਹੋਵੇਗਾ। ਇਸ ਵਿੱਚ ਐਲਈਡੀ ਫਲੈਸ਼ ਦੇ ਨਾਲ ਵਰਟੀਕਲ ਡੂਅਲ ਕੈਮਰਾ ਤੇ ਫਿੰਗਰਪ੍ਰਿੰਟ ਵਰਗੀਆਂ ਵਿਸ਼ੇਸ਼ਤਾਵਾਂ ਵੀ ਹੋਣਗੀਆਂ। ਫ਼ੋਨ ਦੀ ਕੀਮਤ ਸਬੰਧੀ ਹਾਲ਼ੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਪਰ ਇਹ ਹੁਣ ਤਕ ਦਾ ਸਭ ਤੋਂ ਮਹਿੰਗਾ ਫੋਨ ਹੋ ਸਕਦਾ ਹੈ ਜਿਸ ਦੀ ਕੀਮਤ ਲਗਪਗ 40 ਹਜ਼ਾਰ ਰੁਪਏ ਤਕ ਹੋ ਸਕਦੀ ਹੈ।