ਨਵੀਂ ਦਿੱਲੀ: ਇਸ ਹਫਤੇ ਇੱਕ ਮੈਸੇਜ ਵਟਸਐਪ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜੋ ਲੋਕਾਂ ਦੇ ਵਟਸਐਪ ਤੇ ਫੋਨ ਨੂੰ ਹੈਂਗ ਕਰ ਰਿਹਾ ਹੈ। ਪਹਿਲਾਂ ਇਹ ਸਮੱਸਿਆ ਸਿਰਫ਼ ਐਂਡਰਾਇਡ ਯੂਜ਼ਰਜ਼ ਲਈ ਸੀ ਪਰ ਹੁਣ ਇਸ ਸਮੱਸਿਆ ਦੇ ਚੁੰਗਲ ਵਿੱਚ ਆਈਫੋਨ ਯੂਜਰਜ਼ ਵੀ ਆ ਗਏ ਹਨ। ਆਈਫੋਨ ਯੂਜਰਜ਼ ਨੂੰ ਇੱਕ ਬਲੈਕ ਡਾਟ ਦਾ ਮੈਸੇਜ ਮਿਲ ਰਿਹਾ ਹੈ ਜੋ ਉਨ੍ਹਾਂ ਦੇ ਆਈ ਮੈਸੇਜ ਐਪ ਨੂੰ ਪੂਰੀ ਤਰ੍ਹਾਂ ਫਰੀਜ਼ ਕਰ ਦਿੰਦਾ ਹੈ।


 

ਕਿਹੜੇ ਡਿਵਾਈਸ ਹੋ ਰਹੇ ਫਰੀਜ਼?
ਇਹ ਨਵਾਂ ਬਲੈਕ ਡਾਟ ਮੈਸੇਜ ਆਈਫੋਨ ਦੇ ਉਸ ਡਿਵਾਈਸ ਨੂੰ ਹੈਂਗ ਕਰ ਰਿਹਾ ਹੈ ਜੋ iOS 11.3 ਤੇ iOS 11.4 ਬੇਟਾ ਵਰਜ਼ਨ 'ਤੇ ਕੰਮ ਕਰ ਰਿਹਾ ਹੈ। EverythingApplePro ਨਾਮਕ ਯੂਟਿਊਬ ਚੈਨਲ ਵੱਲੋਂ ਇੱਕ ਵੀਡੀਓ ਅਪਲੋਡ ਕੀਤਾ ਗਿਆ ਜਿਸ 'ਤੇ ਇਸ ਮੈਸੇਜ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਫਿਲਹਾਲ ਇਹ ਮੈਸੇਜ ਆਈਫੋਨ ਯੂਜ਼ਰਜ਼ ਲਈ ਖਤਰਨਾਕ ਹੈ।

ਇਸ ਮੈਸੇਜ 'ਚ ਕਈ ਤਰ੍ਹਾਂ ਦੇ ਕਰੈਕਟਰਸ ਹਨ ਜੋ ਆਈਫੋਨ ਤੇ ਆਈਪੈਡ ਦੇ ਪ੍ਰੋਸੈਸਰ ਦੇ ਅੰਦਰ ਤੱਕ ਫੈਲੈ ਹਨ ਜਿਸ ਕਾਰਨ ਇਹ ਮੈਸੇਜ ਤੁਹਾਡੇ ਆਈਫੋਨ ਜਾਂ ਆਈਮੈਸੇਜ ਨੂੰ ਕ੍ਰੈਸ਼ ਕਰ ਰਿਹਾ ਹੈ। ਫਿਲਹਾਲ ਐਪਲ ਨੇ ਇਸ ਬਗ ਨੂੰ ਲੈਕੇ ਕੋਈ ਟਿੱਪਣੀ ਨਹੀਂ ਕੀਤੀ। ਇਸ ਤੋਂ ਪਹਿਲਾਂ ਤੇਲਗੂ ਟੈਕਸਟ ਬੰਬ ਦੁਨੀਆ ਭਰ 'ਚ ਆਈਫੋਨਸ ਨੂੰ ਕ੍ਰੈਸ਼ ਕਰ ਰਿਹਾ ਸੀ।