ਨਵੀਂ ਦਿੱਲੀ: Google I/O 2018 ਸਾਲਾਨਾ ਵਿਕਾਸ ਕਾਨਫਰੰਸ ਵਿੱਚ ਗੂਗਲ ਵੱਲੋਂ ਕਈ ਨਵੇਂ ਫੀਚਰਜ਼ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਸਭ ਤੋਂ ਖਾਸ ਗੱਲ ਰਹੀ ਨਵਾਂ ਮੋਬਾਈਲ ਆਪ੍ਰੇਟਿੰਗ ਸਿਸਟ ਐਂਡ੍ਰੌਇਡ ਪੀ ਦਾ ਲੌਂਚ ਹੋਣਾ। ਇਵੈਂਟ ਦੌਰਾਨ ਗੂਗਲ ਮੈਪਸ ਬਾਰੇ ਵੀ ਕਈ ਨਵੇਂ ਐਲਾਨ ਕੀਤੇ ਗਏ। ਆਓ ਤੁਹਾਨੂੰ ਵੀ ਜਾਣੂੰ ਕਰਵਾਉਂਦੇ ਹਾਂ ਗੂਗਲ ਮੈਪਸ ਦੇ ਇਨ੍ਹਾਂ ਨਵੇਂ ਫੀਚਰਜ਼ ਤੋਂ-


 

ਨਵਾਂ ਏਆਰ ਮੋਡ (AR)

ਗੂਗਲ ਮੈਪਸ ਦੇ ਇਸ ਨਵੇਂ ਫੀਚਰਜ਼ ਰਾਹੀਂ ਤੁਸੀਂ ਕਿਸੇ ਭੀੜ ਵਾਲੇ ਇਲਾਕੇ ਵਿੱਚ ਹੋ ਤੇ ਤੁਹਾਨੂੰ ਸੱਜੇ-ਖੱਬੇ ਜਾਣ ਵਿੱਚ ਵੀ ਦਿੱਕਤ ਮਹਿਸੂਸ ਹੋ ਰਹੀ ਹੈ ਤਾਂ ਇਹ ਤੁਹਾਨੂੰ ਤੁਰਨ ਸਮੇਂ ਨਿਰਦੇਸ਼ ਦੇਵੇਗਾ। ਇਸ ਦੇ ਨਾਲ ਹੀ ਲੈਂਡਮਾਰਕ, ਮੈਪ ਤੇ ਕੈਮਰੇ ਦੀ ਮਦਦ ਨਾਲ ਐਨੀਮੇਟਿਡ ਕ੍ਰੀਏਚਰ ਵੀ ਦਿਖਾਏਗਾ, ਜਿਸ ਨਾਲ ਵਰਤੋਂਕਾਰ ਆਪਣੇ ਆਲ਼ੇ-ਦੁਆਲ਼ੇ ਨੂੰ ਜਾਣਨ ਵਿੱਚ ਹੋਰ ਸੌਖ ਮਹਿਸੂਸ ਕਰੇਗਾ। ਇੰਨਾ ਹੀ ਨਹੀਂ ਹੁਣ ਸਟ੍ਰੀਟ ਵਿਊ ਫ਼ੀਚਰ ਥ੍ਰੀ ਡੀ ਦੀ ਬਜਾਇ ਕੈਮਰੇ ਦੀ ਮਦਦ ਨਾਲ ਕੰਮ ਕਰੇਗਾ। ਇਸ ਏਆਰ ਮੋਡ ਵਿੱਚ ਹੁਣ ਜੀਪੀਐਸ ਦੇ ਨਾਲ ਵੀਪੀਐਸ ਦੀ ਵਰਤੋਂ ਵੀ ਕੀਤੀ ਜਾਵੇਗੀ। ਯਾਨੀ ਵਿਜ਼ੂਅਲ ਪੋਜ਼ੀਸ਼ਨਿੰਗ ਸਿਸਟਮ, ਜੋ ਕੰਪਿਊਟਰ ਵਿਜ਼ਨ ਦੀ ਮਦਦ ਨਾਲ ਆਲ਼ੇ-ਦੁਆਲ਼ੇ ਦੇ ਲੋਕੇਸ਼ਨ ਤੇ ਲੈਂਡਮਾਰਕ ਨੂੰ ਤਲਾਸ਼ਣ ਵਿੱਚ ਮਦਦ ਕਰੇਗਾ।

ਨਵਾਂ ਐਕਸਪਲੋਰ ਟੈਬ-

ਇਸ ਨਵੇਂ ਟੈਬ ਦੀ ਮਦਦ ਨਾਲ ਯੂਜ਼ਰਜ਼ ਹੁਣ ਆਪਣੇ ਲੋਕੇਸ਼ਨ ਦੇ ਨੇੜੇ ਤੇੜੇ ਦੀ ਥਾਂ ਦਾ ਬਿਓਰਾ ਹਾਸਲ ਕਰ ਸਕਣਗੇ। ਇਹ ਟੈਬ ਹੁਣ ਐਕਟੀਵਿਟੀ ਵੀ ਦਿਖਾਏਗਾ ਜਿਵੇਂ ਰੈਸਟੋਰੈਂਟ, ਕੌਫੀ ਸ਼ੌਪ, ਇਵੈਂਟਸ ਤੇ ਖਾਣ ਪੀਣ ਦੀਆਂ ਮਸ਼ਹੂਰ ਥਾਵਾਂ ਆਦਿ।

ਮੈਚਿੰਗ ਵੈਨਿਊ-

[embed]https://twitter.com/Google/status/993919744444108802[/embed]

ਮਸ਼ੀਨ ਲਰਨਿੰਗ ਦੇ ਪਾਵਰ ਤੇ ਗੂਗਲ ਮੈਪ ਵੱਲੋਂ ਇਕੱਠੇ ਕੀਤੇ ਗਏ ਡੇਟਾ ਦੀ ਮਦਦ ਨਾਲ ਇਹ ਸਰਵਿਸ ਤੁਹਾਨੂੰ ਦੱਸੇਗੀ ਕਿ ਤੁਹਾਡੇ ਨੇੜੇ-ਤੇੜੇ ਮਨਪਸੰਦ ਖਾਣ-ਪੀਣ ਵਾਲੀ ਥਾਂ ਕਿੰਨੀ ਦੂਰੀ 'ਤੇ ਹੈ। ਇਹ ਡੇਟਾ ਮੈਪਸ ਦੀ ਮਦਦ ਨਾਲ ਤੁਹਾਨੂੰ ਦੱਸੇਗਾ ਕਿ ਤੁਸੀਂ ਉਸ ਥਾਂ 'ਤੇ ਕਿੰਨੀ ਵਾਰ ਗਏ ਹੋ ਤੇ ਉੱਥੇ ਕਿੰਨਾ ਸਮਾਂ ਬਿਤਾਇਆ।

ਗਰੁੱਪ ਪਲਾਨਿੰਗ-

[embed]https://twitter.com/Google/status/993920122292142080[/embed]

ਗਰੁੱਪ ਪਲਾਨਿੰਗ ਫੀਚਰ ਉਨ੍ਹਾਂ ਦੋਸਤਾਂ ਲਈ ਹੋਵੇਗਾ, ਜੋ ਇਕੱਠੇ ਇੱਕੋ ਥਾਂ 'ਤੇ ਮਿਲਣਾ ਚਾਹੁੰਦੇ ਹੋਣਗੇ ਜਾਂ ਇਸ ਬਾਰੇ ਦਿਲਚਸਪੀ ਰੱਖਦੇ ਹੋਣ। ਇਸ ਫੀਚਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਉਸ ਥਾਂ 'ਤੇ ਲੰਮਾ ਪ੍ਰੈੱਸ ਕਰ ਕੇ ਰੱਖਣਾ ਹੋਵੇਗਾ, ਫਿਰ ਤੁਹਾਡੇ ਦੋਸਤ ਜਾਂ ਪਰਿਵਾਰਕ ਮੈਂਬਰ ਵੋਟ ਕਰ ਸਕਣਗੇ ਕਿ ਇੱਥੇ ਜਾਣਾ ਹੈ ਕਿ ਨਾ।

ਫਾਰ ਯੂ ਟੈਬ-

[embed]https://twitter.com/Google/status/993919735803842561[/embed]

ਇਸ ਟੈਬ ਦੀ ਮਦਦ ਨਾਲ ਤੁਸੀਂ ਇਹ ਪਤਾ ਕਰ ਸਕੋਂਗੇ ਕਿ ਤੁਹਾਡੇ ਨੇੜੇ ਤੇੜੇ ਦੀਆਂ ਕਿਹੜੀਆਂ ਥਾਵਾਂ ਟ੍ਰੈਂਡ ਕਰ ਰਹੀਆਂ ਹਨ। ਇਸ ਤੋਂ ਬਾਅਦ ਯੂਜ਼ਰ ਉਸ ਥਾਂ ਨੂੰ ਚੁਣ ਸਕਦਾ ਹੈ ਤੇ ਫਾਲੋ ਵੀ ਕਰ ਸਕਦਾ ਹੈ।