ਨਵੀਂ ਦਿੱਲੀ: ਵਟਸਐਪ ਲੈ ਕੇ ਆ ਰਿਹਾ ਹੈ ਨਵਾਂ ਫੀਚਰ ਜੋ ਯੂਜ਼ਰਜ਼ ਨੂੰ ਬਿਨਾਂ ਐਪ ਖੋਲ੍ਹੇ ਹੀ ਚੈਟ ਪੜ੍ਹਨ ਦੀ ਖੁੱਲ੍ਹ ਦੇਵੇਗਾ। ਇਸ ਫੀਚਰ ਨੂੰ ਸਭ ਤੋਂ ਪਹਿਲਾਂ WABetaInfo ਨੇ ਸਪੌਟ ਕੀਤਾ। ਨਵੇਂ ਡੋਮੇਨ ਮੁਤਾਬਕ ਯੂਜ਼ਰ ਦੇ ਸਮਾਰਟਫੋਨ 'ਤੇ ਇੱਕ ਸ਼ਾਰਟਲਿੰਕ ਖੁੱਲ੍ਹੇਗਾ। ਇਹ ਫੀਚਰ ਤਹਾਨੂੰ ਵਟਸਐਪ ਦੇ ਐਂਡਰਾਇਡ ਵਰਜ਼ਨ 2.18.138 'ਤੇ ਮਿਲੇਗਾ।
ਇਸ ਤਰ੍ਹਾਂ ਕੰਮ ਕਰੇਗਾ ਫੀਚਰ:
ਇਸ ਫੀਚਰ ਨੂੰ ਬਣਾਉਣ ਵਾਲੇ ਡੋਮੇਨ ਦਾ ਨਾਂ WA.ME ਹੈ। ਜਾਣਕਾਰੀ ਮੁਤਾਬਕ ਇਹ ਸ਼ਾਰਟਲਿੰਕ ap.whatsapp.com ਦਾ ਹੈ ਜਿਸ ਦੀ ਵਰਤੋਂ ਵਟਸਐਪ ਵੈੱਬ ਅਨੁਭਵ ਨੂੰ ਸ਼ੁਰੂ ਕਰਨ ਲਈ ਕੀਤੀ ਜਾਂਦੀ ਹੈ। ਇਸ 'ਚ ਜਿਵੇਂ ਹੀ ਯੂਜ਼ਰ ਆਪਣਾ 10 ਅੰਕਾਂ ਦਾ ਨੰਬਰ ਪਾਉਂਦਾ ਹੈ ਤਾਂ ਯੂਜ਼ਰ ਦੇ ਫੋਨ 'ਤੇ ਪ੍ਰਾਈਵੇਟ ਚੈਟ ਖੁੱਲ੍ਹਦਾ ਹੈ। ਐਂਡਰਾਇਡ ਵਰਜ਼ਨ 2.18.138 ਬਿਨਾ ਕਿਸੇ ਬ੍ਰਾਊਜ਼ਰ ਦੀ ਮਦਦ ਨਾਲ ਹੀ ਆਪਣੇ ਆਪ ਖੁੱਲ੍ਹ ਜਾਏਗਾ।
ਗਰੁੱਪ ਵੀਡੀਓ ਕਾਲ ਵੀ ਸੰਭਵ:
ਹਾਲ ਹੀ 'ਚ ਫੇਸਬੁੱਕ ਨੇ ਆਪਣੇ F8 ਡਵੈਲਪਰ ਕਾਨਫਰੰਸ 'ਚ ਐਲਾਨ ਕਰਦਿਆਂ ਕਿਹਾ ਕਿ ਛੇਤੀ ਹੀ ਵਟਸਐਪ 'ਤੇ ਨਵਾਂ ਫੀਚਰ ਆਏਗਾ ਜਿਸ ਨਾਲ ਕਈ ਲੋਕ ਇਕੋਂ ਸਮੇਂ ਵੀਡੀਓ ਕਾਲ ਤੇ ਗੱਲ ਕਰ ਸਕਣਗੇ। ਇਸ ਦੇ ਨਾਲ ਹੀ ਚੈਟ ਵਿੰਡੋ ਤੇ ਪਰਸਨਲ ਚੈਟ ਵਿੰਡੋ 'ਚ ਵੀ ਕਈ ਬਦਲਾਅ ਹੋਣਗੇ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਐਲਬਮ ਫੀਚਰ ਵੀ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਵਟਸਐਪ ਨੇ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਵੀ ਅਪਡੇਟ ਕੀਤਾ ਹੈ ਜਿਸ ਦੀ ਸ਼ੁਰੂਆਤ 25 ਮਈ ਤੋਂ ਹੋਵੇਗੀ। ਵਟਸਐਪ ਦੇ ਕੁੱਲ 1.5 ਮਿਲੀਅਨ ਮਹੀਨਾਵਾਰ ਐਕਟਿਵ ਯੂਜ਼ਰਜ਼ ਹਨ।