ਚੰਡੀਗੜ੍ਹ: ਆਈਫੋਨਜ਼ ਦੀ ਆਈਮੈਸੇਜ ਐਪ ’ਤੇ ਆਨਲਾਈਨ ਤੇਲਗੂ ਟੈਕਸਟ ਬੰਬ ਮੈਸੇਜ ਤੇਜ਼ੀ ਨਾਲ ਫਾਰਵਰਡ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਟੈਕਸਟ ਬੰਬ ਮੈਸੇਜ ਐਂਡਰਾਇਡ ਡਿਵਾਈਸਿਜ਼ ’ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨਾਲ ਵੱਟਸਐਪ ਹੈਂਗ ਹੋਣ ਦੇ ਨਾਲ-ਨਾਲ ਕਰੈਸ਼ ਵੀ ਹੋ ਜਾਂਦਾ ਹੈ।


 

ਕੀ ਹੈ ਇਹ ਮੈਸੇਜ

ਇਹ ਫਾਰਵਰਡਿਡ ਮੈਸੇਜ ਜਿਵੇਂ ਹੀ ਕਿਸੇ ਦੇ ਵੱਟਸਐਪ ’ਤੇ ਆਉਂਦਾ ਹੈ, ਉਹ ਐਪ ਸਣੇ ਅਕਾਊਂਟ ਨੂੰ ਵੀ ਫਰੀਜ਼ ਕਰ ਦਿੰਦਾ ਹੈ। ਇਹ ਮੈਸੇਜ ਕੁਝ ਇਸ ਤਰ੍ਹਾਂ ਦਾ ਹੈ-

 

ਮੈਸੇਜ ਵਿੱਚ ਇੱਕ ਕਾਲ਼ਾ ਆਈਕਨ ਵੀ ਹੈ ਜਿਸ ’ਤੇ ਕਲਿੱਕ ਕਰਦਿਆਂ ਹੀ ਵੱਟਸਐਪ ਹੈਂਗ ਜਾਂ ਫਿਰ ਬੰਦ ਹੋ ਜਾਂਦਾ ਹੈ। ਹੁਣ ਤਕ ਕਈ ਯੂਜ਼ਰਜ਼ ਵੱਟਸਐਪ ਨੂੰ ਇਸ ਦੀ ਸ਼ਿਕਾਇਤ ਕਰ ਚੁੱਕੇ ਹਨ।

ਆਖ਼ਿਰ ਕਿਉਂ ਹੈਂਗ ਹੁੰਦਾ ਵੱਟਸਐਪ

ਮੈਸੇਜ ’ਤੇ ਕਲਿੱਕ ਕਰਦਿਆਂ ਵੱਟਸਐਪ ਇਸ ਲਈ ਬੰਦ ਹੋ ਜਾਂਦਾ ਹੈ ਕਿਉਂਕਿ ਟੈਕਸਟ ਤੇ ਕਾਲ਼ੇ ਪੁਆਂਇੰਟ ਵਿੱਚ ਇੱਕ ਸਪੇਸ ਹੈ। ਜਦੋਂ ਮੈਸੇਜ ਨੂੰ HTML ਵਿੱਚ ਬਦਲਿਆ ਗਿਆ ਤਾਂ ਪਤਾ ਲੱਗਾ ਕਿ ਟੈਕਸਟ ਦੇ ਸੱਜੇ ਤੋਂ ਖੱਬੇ ਇੱਕ ਮਾਰਕ ਹੈ। ਇਹ ਇੱਕ ਤਰ੍ਹਾਂ ਦਾ ਅਦਿੱਖ (ਨਾ ਦਿਖਣ ਨਾਲਾ) ਅੱਖਰ ਹੈ ਜਿਸ ਨੂੰ ਖੱਬੇ ਤੋਂ ਸੱਜੇ ਤੇ ਸੱਜੇ ਤੋਂ ਖੱਬੇ ਦੇ ਅੰਤਰ ਲਈ ਵਰਤਿਆ ਜਾਂਦਾ ਹੈ।

ਜਦੋਂ ਅਸੀਂ ਅੰਗਰੇਜ਼ੀ ਟੈਕਸਟ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ LRM ਯਾਨੀ ਖੱਬੇ ਤੋਂ ਸੱਜੇ ਡਾਇਰੈਕਸ਼ਨ ਫਾਰਮੈਟਿੰਗ ਕਰੈਕਟਰ ਦੀ ਵਰਤੋਂ ਕਰਦੇ ਹਾਂ ਪਰ ਵੱਟਸਐਪ ਮੈਸੇਜ ਵਿੱਚ ਇਸ ਦੀ ਵਰਤੋਂ ਇਸ ਦੇ ਬਿਲਕੁਲ ਉਲਟ, ਯਾਨੀ RLM ਦੇ ਤਰੀਕੇ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਵੱਟਸਐਪ ਨੂੰ ਇਰ ਸੁਝਾਅ ਮਿਲਣ ਲੱਗ ਗਿਆ ਹੈ ਕਿ ਉਹ ਆਪਣੇ ਸ਼ਬਦਾਂ ਦੀ ਡਾਇਰੈਕਸ਼ਨ ਨੂੰ LRM ਤੋਂ RLM ਵਿੱਚ ਵਰਤ ਰਿਹਾ ਹੈ। ਇਸੇ ਕਾਰਨ ਵੱਟਸਐਪ ਹੈਂਗ ਜਾਂ ਕਰੈਸ਼ ਹੋ ਜਾਂਦਾ ਹੈ।

ਕੀ ਕਿਹਾ ਵੱਟਸਐਪ ਦੇ ਡਾਇਰੈਕਟਰ ਨੇ

ਹਾਲ ਹੀ ਵਿੱਚ ਵੱਟਸਐਪ ਦੇ ਵੱਟਸਐਪ ’ਚ ਜਲ਼ਦੀ ਹੀ ਨਵੀਆਂ ਵਿਸ਼ੇਸ਼ਤਾਵਾਂ ਲੈ ਕਿ ਕੇ ਆਉਣਗੇ ਜਿਸ ਨਾਲ ਯੂਜ਼ਰਜ਼ ਨੂੰ ਚੰਗਾ ਅਨੁਭਵ ਮਿਲੇਗਾ।