ਨਵੀਂ ਦਿੱਲੀ: ਐਪਲ ਆਪਣੇ ਵਰਤੋਂਕਾਰਾਂ ਲਈ ਹਰ ਸਾਲ iOS ਦਾ ਨਵੀਨਤਮ ਵਰਸ਼ਨ ਲੈ ਕੇ ਆਉਂਦਾ ਹੈ। ਕਿਊਪਰਟਿਨੋ ਆਧਾਰਤ ਸਮਾਰਟਫ਼ੋਨ ਦਿੱਗਜ ਆਪਣੇ ਆਈਓਐਸ ਆਪਰੇਟਿੰਗ ਸਿਸਟਮ ਲਈ ਅਗਲਾ ਜੈਨਰੇਸ਼ਨ ਵਰਸ਼ਨ ਤਿਆਰ ਕਰ ਲਿਆ ਹੈ। ਐਪਲ ਹਰ ਵਾਰ ਇਸ ਦਾ ਖੁਲਾਸਾ ਜੂਨ ਮਹੀਨੇ ਵਿੱਚ ਹੋਣ ਵਾਲੀ ਸਾਲਾਨਾ ਡਿਵੈਲਪਰ ਕਾਨਫਰੰਸ (WWDC) ਦੌਰਾਨ ਕਰਦਾ ਹੈ। ਹਾਲਾਂਕਿ, ਇਸ ਐਲਾਨ ਤੋਂ ਬਾਅਦ ਯੂਜਰਜ਼ ਨੂੰ ਸਤੰਬਰ ਜਾਂ ਅਕਤੂਬਰ ਮਹੀਨੇ ਦੌਰਾਨ ਅਪਡੇਟ ਮਿਲਦੇ ਰਹਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਹੋਰਾਂ ਤੋਂ ਪਹਿਲਾਂ ਆਪਣੇ ਆਈਫ਼ੋਨ 'ਤੇ ਪਹਿਲਾਂ ਅਪਡੇਟ ਪਾ ਸਕਦੇ ਹੋ।


 

iOS ਅਪਡੇਟ ਪਹਿਲਾਂ ਪਾਉਣ ਲਈ ਇਸ ਪ੍ਰੋਗਰਾਮ ਨਾਲ ਜੁੜਨਾ ਹੋਵੇਗਾ-

ਪ੍ਰੋਗਰਾਮ ਨਾਲ ਜੁੜਦੇ ਹੀ ਯੂਜ਼ਰਜ਼ ਨੂੰ ਆਈਓਐਸ ਪਬਲਿਕ ਬੀਟਾ ਵਰਸ਼ਨ ਨੂੰ ਆਮ ਵਰਤੋਂਕਾਰਾਂ ਦੇ ਮੁਕਾਬਲੇ ਪਹਿਲਾਂ ਪਾ ਸਕਦੇ ਹਨ। ਇਹ ਬੀਟਾ ਵਰਸ਼ਨ ਆਪਣੇ ਫ਼ੋਨ ਵਿੱਚ ਕਿਸ ਤਰ੍ਹਾਂ ਇੰਸਟਾਲ ਕਰਨਾ ਹੈ, ਇਸ ਲਈ ਫਾਲੋ ਕਰਨੇ ਪੈਣਗੇ ਇਹ ਸਟੈਪਸ-

1- ਸਭ ਤੋਂ ਪਹਿਲਾਂ ਯੂਜ਼ਰਜ਼ ਕੋਲ ਜੇਕਰ ਐਪਲ ਆਈਡੀ ਹੈ ਤਾਂ ਉਹ ਇਸ ਪ੍ਰੋਗਰਾਮ ਨਾਲ ਜੁੜ ਸਕਦਾ ਹੈ। ਇਸ ਲਈ ਤੁਹਾਨੂੰ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। https://beta.apple.com/sp/betaprogram/welcome

2- ਲਾਗਇਨ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਆਪਣੇ ਡੇਟਾ ਬਾਰੇ ਧਿਆਨ ਦੇਣਾ ਹੋਵੇਗਾ ਤੇ ਫ਼ੋਨ ਵਿੱਚ ਪਈ ਹਰ ਜ਼ਰੂਰੀ ਚੀਜ਼ ਦਾ ਬੈਕਅੱਪ ਲੈਣਾ ਹੋਵੇਗਾ, ਕਿਉਂਕਿ ਕੀ ਪਤਾ ਕਦੋਂ ਡੇਟਾ ਉੱਡ ਜਾਵੇ।

3- iOS ਡਿਵਾਈਸ ਲਈ ਤੁਹਾਨੂੰ beta.apple.com/profile ਵੈੱਬਸਾਈਟ 'ਤੇ ਜਾ ਕੇ ਕਨਫਿਗ੍ਰੇਸ਼ਨ ਪ੍ਰੋਫਾਈਲ ਨੂੰ ਡਾਊਨਲੋਡ ਕਰਨਾ ਹੋਵੇਗਾ।

4- ਡਾਊਨਲੋਡ ਹੋਣ ਤੋਂ ਬਾਅਦ ਸਕ੍ਰੀਨ 'ਤੇ ਇੱਕ ਸੰਦੇਸ਼ ਆਵੇਗਾ, ਜਿਸ ਦੀ ਸਹਾਇਤਾ ਨਾਲ ਤੁਸੀਂ ਅਪਡੇਟ ਨੂੰ ਫ਼ੋਨ ਵਿੱਚ ਇੰਸਟਾਲ ਕਰ ਸਕਦੇ ਹੋ।

5- ਅਪਡੇਟ ਤੋਂ ਬਾਅਦ ਡਿਵਾਈਸ ਨੂੰ ਲੇਟੈਸਟ iOS ਦੇ ਬੀਟਾ ਵਰਸ਼ਨ ਲਈ OTA ਅਪਡੇਟ ਮਿਲੇਗਾ। ਇਸ ਤੋਂ ਬਾਅਦ ਤੁਸੀਂ Settings > General > Software Update ਨੂੰ ਫਾਲੋ ਕਰ ਸਕਦੇ ਹੋ।

ਫਿਲਹਾਲ ਐਪਲ ਨੇ iOS 'ਤੇ iOS 11 ਵਰਸ਼ਨ ਚੱਲ ਰਿਹਾ ਹੈ ਤੇ ਇਸ ਸਾਲ WWDC 2018 ਵਿੱਚ ਕੰਪਨੀ iOS 12 ਨੂੰ ਵੀ ਲੌਂਚ ਕਰਨ ਲਈ ਪਲਾਨ ਬਣਾ ਰਹੀ ਹੈ। ਕਾਨਫਰੰਸ ਦੀ ਤਾਰੀਖ਼ 4 ਜੂਨ 2018 ਦੱਸੀ ਗਈ ਹੈ। ਐਪਲ ਇਸ ਸਮਾਗਮ ਨੂੰ ਅਮਰੀਕਾ ਦੇ ਸੈਨ ਹੋਜ਼ੇ ਵਿੱਚ McEnery Convention Center ਅੰਦਰ ਕਰਵਾਏਗਾ।