ਨਵੀਂ ਦਿੱਲੀ: ਆਈਫੋਨ X ਦੇ ਲਾਂਚ ਹੋਣ ਦੇ ਕੁਝ ਦਿਨਾਂ ਬਾਅਦ ਹੀ ਇਸ ਦੀ ਫੇਸ ਆਈਡੀ ਸਬੰਧੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਨੂੰ ਵੇਖਦਿਆਂ ਕੰਪਨੀ ਨੇ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਯੂਜ਼ਰਜ਼ ਨੂੰ ਅਜਿਹੀ ਸਮੱਸਿਆ ਆ ਰਹੀ ਹੈ, ਐਪਲ ਵੱਲੋਂ ਇਹ ਸਮੱਸਿਆ ਠੀਕ ਨਾ ਹੋਣ ’ਤੇ ਉਨ੍ਹਾਂ ਨੂੰ ਨਵਾਂ ਆਈਫੋਨ X ਦਿੱਤਾ ਜਾਵੇਗਾ।

ਮੈਕਰੂਮਰਜ਼ ਦੀ ਰਿਪੋਰਟ ਮੁਤਾਬਕ ਕਿਊਪਰਟੀਨੋ ਦੀ ਕੰਪਨੀ ਨੇ ਆਪਣੀ ਸੇਵਾ ਨੀਤੀ ਨੂੰ ਸੀਮਤ ਸੰਖਿਆ ਦੇ ਉਨ੍ਹਾਂ ਆਈਫੋਨ X  ਡਿਵਾਇਸਿਸ ਲਈ ਅਪਡੇਟ ਕੀਤਾ ਹੈ, ਜਿਨ੍ਹਾਂ ਵਿੱਚ ਫੇਸ ਆਈਡੀ ਦੀ ਸਮੱਸਿਆ ਆ ਰਹੀ ਹੈ।

ਸਮੱਸਿਆ ਠੀਕ ਨਾ ਹੋਣ ’ਤੇ ਕੰਪਨੀ ਦੇਵੇਗੀ ਨਵਾਂ ਆਈਫੋਨ

ਪਾਲਿਸੀ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਪਿਛਲੇ ਕੈਮਰੇ ਦੀ ਸਮੱਸਿਆ ਠੀਕ ਕਰਨ ਦਾ ਯਤਨ ਕੀਤਾ ਜਾਵੇਗਾ। ਜੇ ਫਿਰ ਵੀ ਫੇਸ ਆਈਡੀ ਦੀ ਸਮੱਸਿਆ ਠੀਕ ਨਹੀਂ ਹੁੰਦੀ ਤਾਂ ਐਪਲ ਉਸੇ ਡਿਵਾਈਸ ਨੂੰ ਠੀਕ ਕਰਨ ਦੀ ਬਜਾਏ ਨਵਾਂ ਆਈਫੋਨ ਦਵੇਗੀ।

ਰਿਪੋਰਟ ’ਚ ਇਹ ਵੀ ਕਿਹੀ ਗਿਆ ਹੈ ਕਿ ਇਸ ਲਈ ਗਾਹਕ ਨੂੰ ਫੋਨ ’ਤੇ ਏਐਸਟੀ 2 ਚਲਾਉਣਾ ਪਵੇਗਾ ਤਾਂ ਕਿ ਕੈਮਰੇ ਦੀ ਜਾਂਚ ਕੀਤੀ ਜਾ ਸਕੇ। ਖ਼ਰਾਬੀ ਹੋਣ ’ਤੇ ਉਸ ਨੂੰ ਠੀਕ ਕੀਤਾ ਜਾਵੇਗਾ ਅਤੇ ਠੀਕ ਨੇ ਹੋਣ ’ਤੇ ਫੋਨ ਬਦਲ ਦਿੱਤਾ ਜਾਵੇਗਾ।

ਡੇਅਲੀ ਟੈਲੀਗਰਾਫ ਮੁਤਾਬਕ ਐਪਲੇ ਨੇ ਡਿਵਾਈਸ ਦੇ ਪਿਛਲੇ ਕੈਮਰੇ ਦੀ ਸਮੱਸਿਆ ਨੂੰ ਸਵੀਕਾਰ ਕੀਤਾ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਫੋਨ ਦਾ ਅਗਲਾ ਟਰੂਡੈਪਥ ਕੈਮਰਾ ਤੇ ਪਿਛਲਾ ਟੈਲੀਫੋਟੋ ਲੈਨਜ਼ ਆਪਸ ਵਿੱਚ ਜੁੜੇ ਹੋਏ ਹਨ।