ਨਵੀਂ ਦਿੱਲੀ: ਆਸਕਰ ਅਵਾਰਡਸ `ਚ ਸਪੈਸ਼ਲ ਟ੍ਰਿਬਿਊਟ ਤੋਂ ਬਾਅਦ ਹੁਣ ਸ਼੍ਰੀਦੇਵੀ ਨੂੰ ਪ੍ਰੈਨਚ ਰਿਵੇਰਾ `ਚ ਚਲ ਰਹੇ ਕਾਨਸ ਫ਼ਿਲਮ ਫੈਸਟੀਵਲ `ਚ ਆਉਣ ਵਾਲੇ 16 ਮਈ ਨੂੰ ਸਨਮਾਨਿਤ ਕੀਤਾ ਜਾਵੇਗਾ। ਇਥੇ ਉਨ੍ਹਾਂ ਨੂੰ ਟਾਈਟਨ ਰੀਗਨਾਡ ਐੱਫ. ਲੁਈਸ ਸਨਮਾਨ ਦਿੱਤਾ ਜਾਵੇਗਾ। ਇਸ ਈਵੇਂਟ `ਚ ਫ਼ਿਲਮ ਇੰਡਸਟਰੀ ਤੇ ਨਾਟਕ ਦੀ ਦੁਨੀਆ `ਚ ਸ਼੍ਰੀਦੇਵੀ ਦੇ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਵੇਗਾ ਅਤੇ ਨਾਲ ਹੀ ਇੱਕ ਸਪੈਸ਼ਲ ਟ੍ਰਿਬਿਊਟ ਵੀ ਡੈਡੀਕੈਟ ਕੀਤਾ ਜਾਵੇਗਾ।
ਖ਼ਬਰ ਹੈ ਕਿ ਸ਼੍ਰੀਦੇਵੀ ਦੇ ਕੁਝ ਯਾਦਗਾਰ ਪਲਾਂ ਨੂੰ ਇੱਕ ਵੀਡੀਓ `ਚ ਦਿਖਇਆ ਜਾਵੇਗਾ। ਨਾਲ ਹੀ ਉਨ੍ਹਾਂ ਦੀਆਂ ਯਾਦਗਾਰ ਚੀਜਾਂ ਨੂੰ ਪੇਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਇਸ ਫੈਸਟਿਵਲ `ਚ ਸ਼੍ਰੀਦੇਵੀ ਦੇ ਕੰਮ ਨੂੰ ਯਾਦ ਕੀਤਾ ਜਾਵੇਗਾ।
ਜਦੋਂ ਬੋਨੀ ਕਪੂਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ, `ਮੈਂ ਖੁਸ਼ ਹਾਂ ਕਿ ਦੁਨੀਆ ਭਰ ਦੇ ਲੋਕ ਸ਼ੀਦੇਵੀ ਦੇ ਕੰਮ ਨੂੰ ਯਾਦ ਕਰਕੇ ਉਨ੍ਹਾਂ ਨੂੰ ਸਨਮਾਨ ਦੇ ਰਹੇ ਹਨ। ਹਾਲਾਂਕਿ ਉਸ ਨੂੰ ਖੋ ਦੇਣ ਦਾ ਦਰਦ ਹਮੇਸ਼ਾ ਹੀ ਰਹੇਗਾ। ਪਰ ਇਹ ਸੋਚ ਕੇ ਦਿਲ ਨੂੰ ਖੁਸ਼ੀ ਹੁੰਦੀ ਹੈ ਕਿ ਆਪਣੇ ਕੰਮ ਕਰਕੇ ਉਹ ਹਮੇਸ਼ਾ ਜਿਉਂਦੀ ਰਹੇਗੀ।`
ਹਾਲ ਹੀ `ਚ ਸ਼੍ਰੀਦੇਵੀ ਨੂੰ ਉਸ ਦੀ ਆਕਰੀ ਫ਼ਿਲਮ `ਮੌਮ` ਲਈ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ। ਇਸ ਅਵਾਰਡ ਨੂੰ ਬੋਨੀ ਕਪੂਰ ਅਤੇ ਉਸ ਦੀ ਦੋਵੇਂ ਧੀਆਂ ਨੇ ਮਿਲ ਕੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪ੍ਰਾਪਤ ਕੀਤਾ ਸੀ।